ਸ਼ੁੱਕਰਵਾਰ ਨੂੰ ਕਮਿਊਨਿਟੀ ਵਿੱਚ ਕੋਵਿਡ -19 ਦੇ 23 ਨਵੇਂ ਮਾਮਲੇ ਸਾਹਮਣੇ ਆਏ ਹਨ, ਸਿਹਤ ਮੰਤਰਾਲੇ ਨੇ ਇੰਨ੍ਹਾਂ ਮਾਮਲਿਆਂ ਦੀ ਪੁਸ਼ਟੀ ਕੀਤੀ ਹੈ। ਕੇਸ ਆਕਲੈਂਡ (11), ਵਾਈਕਾਟੋ (1), ਲੇਕਸ (8), ਹਾਕਸ ਬੇ (2) ਅਤੇ ਨੈਲਸਨ ਮਾਰਲਬਰੋ (1) ਵਿੱਚ ਦਰਜ ਕੀਤੇ ਗਏ ਹਨ। ਜਦਕਿ ਅਠਾਰਾਂ ਲੋਕ ਵਾਇਰਸ ਕਾਰਨ ਹਸਪਤਾਲ ਵਿੱਚ ਦਾਖਲ ਹਨ, ਇੱਕ ਇੰਟੈਂਸਿਵ ਕੇਅਰ ਜਾਂ ਉੱਚ ਨਿਰਭਰਤਾ ਯੂਨਿਟ ਅਧੀਨ ਹੈ। ਮੰਤਰਾਲੇ ਨੇ ਇਹ ਵੀ ਕਿਹਾ ਕਿ Palmerston North ਵਿੱਚ ਕੇਸ ਓਮਿਕਰੋਨ ਵੇਰੀਐਂਟ ਨਾਲ ਸੰਕਰਮਿਤ ਹੋਣ ਦੀ ਪੁਸ਼ਟੀ ਕੀਤੀ ਗਈ ਹੈ।
ਇਸ ਦੇ ਨਾਲ ਹੀ ਮੰਤਰਾਲੇ ਨੇ ਸ਼ੁੱਕਰਵਾਰ ਨੂੰ ਸਰਹੱਦ ‘ਤੇ 44 ਮਾਮਲਿਆਂ ਦੀ ਪੁਸ਼ਟੀ ਕੀਤੀ ਹੈ। ਉਹ ਸੰਯੁਕਤ ਅਰਬ ਅਮੀਰਾਤ, ਆਇਰਲੈਂਡ, ਮਲੇਸ਼ੀਆ, ਕੈਨੇਡਾ, ਭਾਰਤ, ਆਸਟ੍ਰੇਲੀਆ, ਅਮਰੀਕਾ, ਸਿੰਗਾਪੁਰ, ਬ੍ਰਿਟੇਨ, ਮਿਸਰ, ਸਵਿਟਜ਼ਰਲੈਂਡ ਅਤੇ ਫਿਜੀ ਤੋਂ 8 ਤੋਂ 19 ਜਨਵਰੀ ਦਰਮਿਆਨ ਦੇਸ਼ ਪਹੁੰਚੇ ਸਨ।