ਬੁੱਧਵਾਰ ਨੂੰ ਕਮਿਊਨਿਟੀ ਵਿੱਚ ਕੋਵਿਡ -19 ਦੇ 24 ਅਤੇ MIQ ਵਿੱਚ 56 ਨਵੇਂ ਮਾਮਲੇ ਸਾਹਮਣੇ ਆਏ ਹਨ, ਨਿਊਜ਼ੀਲੈਂਡ ਸਿਹਤ ਮੰਤਰਾਲੇ ਨੇ ਇੰਨ੍ਹਾਂ ਅੰਕੜਿਆਂ ਦੀ ਪੁਸ਼ਟੀ ਕੀਤੀ ਹੈ। ਕੋਵਿਡ-19 ਦੇ 24 ਨਵੇਂ ਕਮਿਊਨਿਟੀ ਕੇਸ ਹਨ, ਜਿਨ੍ਹਾਂ ਵਿੱਚ ਓਮੀਕਰੋਨ ਵੇਰੀਐਂਟ ਦਾ ਇੱਕ ਕੇਸ ਵੀ ਸ਼ਾਮਿਲ ਹੈ ਜਿਸਦਾ ਐਲਾਨ ਕੱਲ੍ਹ ਕੀਤਾ ਗਿਆ ਸੀ ਪਰ ਅੱਜ ਦੀ ਗਿਣਤੀ ਵਿੱਚ ਸ਼ਾਮਿਲ ਕੀਤਾ ਗਿਆ ਹੈ। ਇਹ ਕੇਸ ਨੌਰਥਲੈਂਡ (1), ਆਕਲੈਂਡ (14), ਵਾਈਕਾਟੋ (1), ਲੇਕਸ (5), ਬੇ ਆਫ ਪਲੇਨਟੀ (1), ਹਾਕਸ ਬੇਅ (1) ਅਤੇ ਹੱਟ ਵੈਲੀ (1) ਵਿੱਚ ਦਰਜ ਕੀਤੇ ਗਏ ਹਨ।
ਬੁੱਧਵਾਰ ਨੂੰ ਸਰਹੱਦ ‘ਤੇ 56 ਕੋਵਿਡ -19 ਮਾਮਲਿਆਂ ਦੀ ਘੋਸ਼ਣਾ ਕੀਤੀ ਗਈ ਹੈ। ਉਹ ਆਸਟ੍ਰੇਲੀਆ, ਨੇਪਾਲ, ਭਾਰਤ, ਸੰਯੁਕਤ ਅਰਬ ਅਮੀਰਾਤ, ਸਿੰਗਾਪੁਰ, ਯੂਕੇ, ਇਰੀਟਰੀਆ, ਫਿਜੀ, ਰੂਸ, ਅਮਰੀਕਾ ਅਤੇ ਫਿਲੀਪੀਨਜ਼ ਤੋਂ 30 ਦਸੰਬਰ ਤੋਂ 17 ਜਨਵਰੀ ਦੇ ਵਿਚਕਾਰ ਦੇਸ਼ ਪਹੁੰਚੇ ਸਨ।