Covid 19 : ਸ਼ਨੀਵਾਰ ਨੂੰ ਨਿਊਜ਼ੀਲੈਂਡ ‘ਚ ਕੋਰੋਨਾ ਦੇ 34 ਮਾਮਲੇ ਆਏ ਸਾਹਮਣੇ

34 new community cases

ਨਿਊਜ਼ੀਲੈਂਡ ਸਿਹਤ ਮੰਤਰਾਲੇ ਵਲੋਂ ਜਾਰੀ ਕੀਤੇ ਗਏ ਅੰਕੜਿਆਂ ਦੇ ਅਨੁਸਾਰ ਸ਼ਨੀਵਾਰ ਨੂੰ ਦੇਸ਼ ‘ਚ ਕੋਵਿਡ -19 ਦੇ 34 ਨਵੇਂ ਮਾਮਲੇ ਸਾਹਮਣੇ ਆਏ ਹਨ। ਇੰਨ੍ਹਾਂ ਮਾਮਲਿਆਂ ‘ਚੋਂ 31 ਮਾਮਲੇ ਆਕਲੈਂਡ ਵਿੱਚੋਂ ਅਤੇ 3 ਕੇਸ ਵਾਇਕਾਟੋ ਵਿੱਚੋਂ ਸਾਹਮਣੇ ਆਏ ਹਨ। ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਦਾ ਕਹਿਣਾ ਹੈ ਕਿ ਨੌਰਥਲੈਂਡ ਨੂੰ ਅਲਰਟ ਲੈਵਲ 3 ਵਿੱਚ ਲਿਜਾਣ ਦਾ ਫੈਸਲਾ “ਕਰਨਾ ਸਹੀ ਗੱਲ” ਸੀ, ਕਿਉਂਕਿ ਸਿਹਤ ਮੰਤਰਾਲੇ ਨੇ 34 ਹੋਰ ਕੋਵਿਡ -19 ਕਮਿਊਨਿਟੀ ਕੇਸਾਂ ਦੀ ਪੁਸ਼ਟੀ ਕੀਤੀ।

ਇਸ ਵੇਲੇ ਹਸਪਤਾਲ ਵਿੱਚ 26 ਮਰੀਜ਼ ਦਾਖਲ ਹਨ। ਨੌਰਥ ਸ਼ੋਰ ਵਿੱਚ ਤਿੰਨ, ਮਿਡਲਮੋਰ ਵਿਖੇ 13 ,ਆਕਲੈਂਡ ਵਿੱਚ 8, ਵਾਇਕਾਟੋ ਵਿੱਚ ਇੱਕ ਅਤੇ ਪਾਲਮਰਸਟਨ ਨੌਰਥ ਵਿੱਚ ਇੱਕ ਮਰੀਜ਼ ਦਾਖਲ ਹੈ। ਇਨ੍ਹਾਂ ਵਿੱਚੋਂ ਸੱਤ ਆਈਸੀਯੂ ਜਾਂ ਐਚਡੀਯੂ ਵਿੱਚ ਹਨ।

Likes:
0 0
Views:
22
Article Categories:
New Zeland News

Leave a Reply

Your email address will not be published. Required fields are marked *