ਸਿਹਤ ਮੰਤਰਾਲੇ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਹੈ ਕਿ ਸ਼ਨੀਵਾਰ ਨੂੰ ਨਿਊਜ਼ੀਲੈਂਡ ਦੇ ਕਮਿਊਨਿਟੀ ਵਿੱਚ 43 ਨਵੇਂ ਕੋਵਿਡ -19 ਮਾਮਲੇ ਸਾਹਮਣੇ ਆਏ ਹਨ। ਕੇਸ ਆਕਲੈਂਡ (19), ਵਾਈਕਾਟੋ (4), ਲੇਕਸ (6), ਹਾਕਸ ਬੇਅ (6), ਅਤੇ ਨੈਲਸਨ ਤਸਮਾਨ ਖੇਤਰ (8) ਵਿੱਚ ਦਰਜ ਕੀਤੇ ਗਏ ਹਨ।
ਜਦਕਿ ਅੱਠ ਲੋਕ ਵਾਇਰਸ ਕਾਰਨ ਹਸਪਤਾਲ ਵਿੱਚ ਦਾਖਲ ਹਨ, ਜਿਨ੍ਹਾਂ ਵਿੱਚੋਂ ਕੋਈ ਵੀ ਉੱਚ ਨਿਰਭਰਤਾ ਜਾਂ ਇੰਟੈਂਸਿਵ ਕੇਅਰ ਯੂਨਿਟ ਵਿੱਚ ਨਹੀਂ ਹੈ। ਉੱਥੇ ਹੀ ਬਾਰਡਰ ‘ਤੇ 41 ਕੇਸ ਦਰਜ ਕੀਤੇ ਗਏ ਹਨ।