Covid 19 : ਮੰਗਲਵਾਰ ਨੂੰ ਨਿਊਜ਼ੀਲੈਂਡ ‘ਚ ਕੋਰੋਨਾ ਦੇ 8 ਨਵੇਂ ਮਾਮਲਿਆਂ ਦੀ ਹੋਈ ਪੁਸ਼ਟੀ

8 new covid cases in community

ਨਿਊਜ਼ੀਲੈਂਡ ‘ਚ ਹੁਣ ਕੋਰੋਨਾ ਦੀ ਰਫਤਾਰ ਕੁੱਝ ਕਾਬੂ ਦੇ ਵਿੱਚ ਆਉਂਦੀ ਜਪ ਰਹੀ ਹੈ। ਸਹਿਤ ਮੰਤਰਾਲੇ ਵੱਲੋ ਜਾਰੀ ਅੰਕੜਿਆਂ ਦੇ ਅਨੁਸਾਰ ਮੰਗਲਵਾਰ ਨੂੰ ਕਮਿਊਨਿਟੀ ਵਿੱਚ ਅੱਠ ਨਵੇਂ ਕੋਵਿਡ -19 ਕੇਸ ਦਰਜ ਕੀਤੇ ਗਏ ਹਨ, ਇਹ ਸਾਰੇ ਆਕਲੈਂਡ ਵਿੱਚ ਹਨ, ਸਿਹਤ ਦੇ ਡਾਇਰੈਕਟਰ ਜਨਰਲ ਡਾ ਐਸ਼ਲੇ ਬਲੂਮਫੀਲਡ ਨੇ ਇੰਨਾਂ ਮਾਮਲਿਆਂ ਦੀ ਪੁਸ਼ਟੀ ਕੀਤੀ ਹੈ। ਨਵੇਂ ਕੇਸਾਂ ਵਿੱਚੋਂ ਸੱਤ ਪਹਿਲਾਂ ਰਿਪੋਰਟ ਕੀਤੇ ਕੇਸਾਂ ਦੇ ਸੰਪਰਕ ਹਨ।

ਇਸ ਡੈਲਟਾ ਪ੍ਰਕੋਪ ਵਿੱਚ ਹੁਣ 1185 ਕੋਵਿਡ -19 ਕੇਸ ਦਰਜ ਹੋਏ ਹਨ। ਇਸ ਵੇਲੇ ਹਸਪਤਾਲ ਵਿੱਚ ਕੋਵਿਡ -19 ਦੇ 14 ਮਰੀਜ਼ ਦਾਖਲ ਹਨ, ਜਿਨ੍ਹਾਂ ਵਿੱਚ ਤਿੰਨ ਸਖਤ ਦੇਖਭਾਲ ਹੇਠ ਹਨ। ਮਿਡਲਮੋਰ ਅਤੇ ਆਕਲੈਂਡ ਸਿਟੀ ਹਸਪਤਾਲਾਂ ਵਿੱਚ 6-6 ਅਤੇ ਨੌਰਥ ਸ਼ੋਰ ਹਸਪਤਾਲ ਵਿੱਚ ਦੋ ਮਰੀਜ਼ ਹਨ।

Leave a Reply

Your email address will not be published. Required fields are marked *