ਮੰਗਲਵਾਰ ਨੂੰ ਨਿਊਜ਼ੀਲੈਂਡ ‘ਚ ਕੋਵਿਡ ਦੇ 9843 ਨਵੇਂ ਮਾਮਲੇ ਆਏ ਸਾਹਮਣੇ

9843 new covid cases on tuesday

ਨਿਊਜ਼ੀਲੈਂਡ ਦੇ ਸਿਹਤ ਮੰਤਰਾਲੇ ਨੇ ਮੰਗਲਵਾਰ ਨੂੰ ਘੋਸ਼ਣਾ ਕੀਤੀ ਹੈ ਕਿ ਕਮਿਊਨਿਟੀ ਵਿੱਚ 9843 ਨਵੇਂ ਕੋਵਿਡ -19 ਕੇਸ ਦਰਜ ਹੋਏ ਹਨ। ਇਹ ਅੰਕੜੇ ਪਿਛਲੇ 24 ਘੰਟਿਆਂ ਦੌਰਾਨ ਸਾਹਮਣੇ ਆਏ ਹਨ। ਜਦਕਿ ਕੋਵਿਡ -19 ਕਾਰਨ 8 ਹੋਰ ਲੋਕਾਂ ਦੀ ਮੌਤ ਹੋ ਗਈ ਹੈ, ਜਿਸ ਨਾਲ ਨਿਊਜ਼ੀਲੈਂਡ ਦੀ ਕੋਵਿਡ ਮੌਤਾਂ ਦੀ ਗਿਣਤੀ 986 ਹੋ ਗਈ ਹੈ। ਉੱਥੇ ਹੀ ਦੇਸ਼ ਭਰ ਵਿੱਚ, ਕੋਵਿਡ -19 ਕਾਰਨ ਹਸਪਤਾਲ ਵਿੱਚ 421 ਲੋਕ ਹਨ ਅਤੇ, ਉਨ੍ਹਾਂ ਵਿੱਚੋਂ, 10 ਲੋਕ ਆਈਸੀਯੂ ਵਿੱਚ ਜਾਂ ਉੱਚ ਨਿਰਭਰਤਾ ਯੂਨਿਟ ਅਧੀਨ ਹਨ। ਇਸ ਦੇ ਨਾਲ ਹੀ ਸਰਹੱਦ ‘ਤੇ 63 ਮਾਮਲੇ ਦਰਜ ਹੋਏ ਹਨ।

Likes:
0 0
Views:
45
Article Categories:
New Zeland News

Leave a Reply

Your email address will not be published.