ਨਿਊਜ਼ੀਲੈਂਡ ‘ਚ ਕੋਰੋਨਾ ਦਾ ਕਹਿਰ ਜਾਰੀ, ਬੁੱਧਵਾਰ ਨੂੰ 63 ਕੇਸਾਂ ਦੀ ਹੋਈ ਪੁਸ਼ਟੀ

delta outbreak 63 new cases in nz

ਨਿਊਜ਼ੀਲੈਂਡ ਵਿੱਚ ਲਗਾਤਾਰ ਕੋਰੋਨਾ ਵਾਇਰਸ ਦਾ ਪ੍ਰਕੋਪ ਦੇਖਣ ਨੂੰ ਮਿਲ ਰਿਹਾ ਹੈ। ਦੇਸ਼ ਵਿੱਚ ਰੋਜ਼ਾਨਾ ਸਾਹਮਣੇ ਆਉਣ ਵਾਲੇ ਕੇਸਾਂ ਦੀ ਗਿਣਤੀ ਹਰ ਦਿਨ ਲਗਾਤਾਰ ਵੱਧਦੀ ਹੀ ਜਾਂ ਰਹੀ ਹੈ। ਸਿਹਤ ਮੰਤਰਾਲੇ ਨੇ ਜਾਣਕਾਰੀ ਸਾਂਝੀ ਕੀਤੀ ਹੈ ਕਿ ਬੁੱਧਵਾਰ ਨੂੰ ਕੋਵਿਡ -19 ਦੇ 63 ਨਵੇਂ ਮਾਮਲੇ ਸਾਹਮਣੇ ਆਏ ਹਨ, ਇੰਨਾਂ ਮਾਮਲਿਆਂ ਵਿੱਚ 62 ਕਮਿਊਨਿਟੀ ਕੇਸ ਹਨ, ਜਦਕਿ ਇੱਕ ਮਾਮਲਾ MIQ ਵਿੱਚ ਸਾਹਮਣੇ ਆਇਆ ਹੈ। ਇਹ ਜਾਣਕਰੀ ਸਿਹਤ ਦੇ ਡਾਇਰੈਕਟਰ ਜਨਰਲ ਡਾ: Ashley Bloomfield ਨੇ ਬੁੱਧਵਾਰ ਦੁਪਹਿਰ ਇੱਕ ਮੀਡੀਆ ਕਾਨਫਰੰਸ ਵਿੱਚ ਸਾਂਝੀ ਕੀਤੀ ਹੈ। ਇਸ ਪ੍ਰਕੋਪ ਦੌਰਾਨ ਹੁਣ ਨਿਊਜ਼ੀਲੈਂਡ ਵਿੱਚ ਕੁੱਲ ਕੇਸਾਂ ਦੀ ਗਿਣਤੀ 210 ਹੋ ਗਈ ਹੈ, ਜਿਨ੍ਹਾਂ ਵਿੱਚ ਆਕਲੈਂਡ ਦੇ 198 ਅਤੇ ਵੈਲਿੰਗਟਨ ਦੇ 12 ਮਾਮਲੇ ਸ਼ਾਮਿਲ ਹਨ। ਬਲੂਮਫੀਲਡ ਨੇ ਕਿਹਾ ਕਿ ਇਸ ਦੌਰਾਨ ਹੁਣ ਕੋਵਿਡ -19 ਦੇ 12 ਮਰੀਜ ਹਸਪਤਾਲ ਵਿੱਚ ਹਨ।

ਉੱਥੇ ਹੀ ਕੋਰੋਨਾ ਦੇ ਮਾਮਲਿਆਂ ਵਿੱਚ ਲਗਾਤਾਰ ਹੋ ਰਹੇ ਵਾਧੇ ਦੇ ਕਾਰਨ ਪਬੰਦੀਆਂ ਵਿੱਚ ਵੀ ਵਾਧਾ ਕਰ ਦਿੱਤਾ ਗਿਆ ਹੈ। ਨਿਊਜ਼ੀਲੈਂਡ ਵਿੱਚ ਸ਼ੁੱਕਰਵਾਰ 27 ਅਗਸਤ ਨੂੰ ਘੱਟੋ ਘੱਟ ਰਾਤ 11.59 ਵਜੇ ਤੱਕ ਅਲਰਟ ਲੈਵਲ 4 ਲੌਕਡਾਊਨ ਜਾਰੀ ਰਹੇਗਾ, ਜਦਕਿ ਆਕਲੈਂਡ ਵਿੱਚ ਮੰਗਲਵਾਰ 31 ਅਗਸਤ ਰਾਤ 11.59 ਵਜੇ ਤੱਕ ਲੈਵਲ 4 ਦੀਆ ਪਬੰਦੀਆਂ ਜਾਰੀ ਰਹਿਣਗੀਆਂ। ਆਕਲੈਂਡ ਦੇ ਅਲਰਟ ਲੈਵਲ ਦੀ ਸਮੀਖਿਆ ਅਗਲੇ ਸੋਮਵਾਰ, 30 ਅਗਸਤ ਨੂੰ ਕੀਤੀ ਜਾਵੇਗੀ, ਜਦਕਿ ਨਿਊਜ਼ੀਲੈਂਡ ਦੇ ਬਾਕੀ ਹਿੱਸਿਆਂ ਦੀ ਸਮੀਖਿਆ ਸ਼ੁੱਕਰਵਾਰ ਦੁਪਹਿਰ, 27 ਅਗਸਤ ਨੂੰ ਕੀਤੀ ਜਾਵੇਗੀ।

Leave a Reply

Your email address will not be published. Required fields are marked *