Pageants of India New Zealand ਆਪਣੀ ਪੰਜਵੀਂ ਵਰੇਗੰਢ ਤੇ ਤੁਹਾਡੇ ਲਈ Mrs. ਪੰਜਾਬਣ ਨਜ਼ 2018 ਦਾ ਇਕ ਪਲੇਟਫਾਰਮ ਲੈ ਕੇ ਫਿਰ ਤੁਹਾਡੇ ਸਾਹਮਣੇ ਆਏ ਹਨ | ਇਹ ਇਕ ਪਰਿਵਾਰਕ ਪਲੇਟਫਾਰਮ ਹੈ ਜਿਥੇ ਸੁੰਦਰਤਾਂ,ਸਿਆਣਪ ਅਤੇ ਜਾਣਕਾਰੀ ਪਰਖੀ ਜਾਂਦੀ ਹੈ |ਇਹ ਪਲੇਟਫਾਮ ਸਾਡੇ ਸੱਭਿਆਚਾਰ ,ਸਾਡੇ ਵਿਰਸੇ ਅਤੇ ਲੋਕ ਗੀਤਾਂ ਨਾਲ ਸੰਬੰਧਿਤ ਹੈ | ਇਸ ਪਲੇਟਫਾਰਮ ਤੇ ਸਾਡੇ ਸੱਭਿਆਚਾਰ ਅਤੇ ਪੰਜਾਬੀ ਵਿਰਸੇ ਦੀ ਅੰਦਰੂਨੀ ਸੁੰਦਰਤਾ ਨੂੰ ਪੰਜਾਬੀ ਮੁਟਿਆਰਾਂ ਦੇ ਰਾਹੀਂ ਦਰਸਾਇਆ ਜਾਂਦਾ ਹੈ |ਆਧੁਨਿਕ ਯੁਗ ਵਿਚ ਔਰਤ ਨੇ ਆਪਣੇ ਜੀਵਨ ਦਾ ਬਹੁਤਾ ਹਿਸਾ ਆਪਣੇ ਪਰਿਵਾਰ ਲਈ ਬੱਚਿਆਂ ਲਈ ਅਤੇ ਘਰੇਲੂ ਕਾਰਜਾਂ ਲਈ ਖਰਚ ਕੀਤਾ ਅਤੇ ਆਪਣੇ ਮਨ ਦੇ ਸੁਪਨਿਆਂ ਨੂੰ ਪੂਰਾ ਨਹੀਂ ਕਰ ਸਕੀਆਂ | ਸੋ ਇਸ ਪਲੇਟਫਾਰਮ ਦੇ ਰਾਹੀਂ ਉਹਨਾਂ ਮੁਟਿਆਰਾਂ ਨੂੰ ਆਪਣੇ ਮਨ ਦੇ ਸੁਪਨੇ ਪੂਰੇ ਕਰਨ ਦਾ ਮੌਕਾ ਦਿੱਤੋ ਜਾਂਦਾ ਹੈ | ਇਹੋ ਜਿਹਾ ਮੌਕਾ ਜਿੰਦਗੀ ਵਿਚ ਕਦੇ ਕਦੇ ਮਿਲਦਾ ਹੈ ਕਿ ਉਹ ਮੁਟਿਆਰਾਂ ਆਪਣੇ ਮਨ ਦੇ ਸੁਪਨਿਆਂ ਨੂੰ ਪੂਰਾ ਕਰ ਸਕਣ |

Pageants Of India New ZealandMrs Punjaban New Zealand