ਸ਼ਨੀਵਾਰ ਦੁਪਹਿਰ ਨੂੰ ਮੋਰਿਨਸਵਿਲੇ (Morrinsville ) ਨੇੜੇ ਤਿੰਨ ਕਾਰਾਂ ਦੀ ਟੱਕਰ ਹੋਣ ਦੀ ਖਬਰ ਸਾਹਮਣੇ ਆਈ ਹੈ। ਹਾਦਸੇ ਕਾਰਨ ਪੰਜ ਲੋਕ ਜ਼ਖ਼ਮੀ ਹੋ ਗਏ ਹਨ। ਪੁਲਿਸ ਨੂੰ ਦੁਪਹਿਰ 2.15 ਵਜੇ ਦੇ ਕਰੀਬ ਤਹੁਨਾ-ਓਹੀਨੇਵਾਈ (Tahuna-Ohinewai) ਰੋਡ, ਹੋ-ਓ-ਤੈਨੂਈ (Hoe-O-Tainui) ‘ਤੇ ਘਟਨਾ ਸਥਾਨ ‘ਤੇ ਬੁਲਾਇਆ ਗਿਆ ਸੀ।
ਇਸ ਹਾਦਸੇ ਵਿੱਚ ਤਿੰਨ ਵਾਹਨਾਂ ਦੀ ਟੱਕਰ ਹੋਈ ਹੈ, ਹਾਦਸੇ ਵਿੱਚ ਪੰਜ ਜਣੇ ਜ਼ਖ਼ਮੀ ਹੋਏ ਹਨ ਅਤੇ ਜਖਮੀਆਂ ਦਾ ਇਲਾਜ ਚੱਲ ਰਿਹਾ ਹੈ। ਪੁਲਿਸ ਨੇ ਦੱਸਿਆ ਕਿ ਚਾਰ ਲੋਕਾਂ ਨੂੰ ਮਾਮੂਲੀ ਤੋਂ ਦਰਮਿਆਨੀਆਂ ਸੱਟਾਂ ਲੱਗੀਆਂ ਹਨ ਜਦਕਿ ਇੱਕ ਵਿਅਕਤੀ ਦੀਆਂ ਸੱਟਾਂ ਬਾਰੇ ਅਜੇ ਕੁੱਝ ਸਪੱਸ਼ਟ ਨਹੀਂ ਕੀਤਾ ਗਿਆ ਹੈ।