ਅਖਿਲੇਸ਼ ਪ੍ਰਕਾਸ਼ ਕਦਮ ਦੀ ਅਚਨਚੇਤ ਮੌਤ ‘ਤੇ ਸੋਗ ਵਿੱਚ ਭਾਈਚਾਰਾ 

0
96

ਆਕਲੈਂਡ (30 ਮਈ, ਹਰਪ੍ਰੀਤ ਸਿੰਘ) ਬੀਤੀ 24 ਮਈ ਨੂੰ ਅਚਾਨਕ ਬਿਮਾਰ ਪਏ 26 ਸਾਲਾਂ ਅਖਿਲੇਸ਼ ਪ੍ਰਕਾਸ਼ ਕਦਮ ਦੀ ਹੋਈ ਮੌਤ ਦੇ ਚਲਦਿਆਂ ਸਮੂਹ ਭਾਰਤੀ ਭਾਈਚਾਰਾ ਸੋਗ ਦੀ ਲਹਿਰ ਵਿੱਚ ਹੈ।

ਦੱਸਣਯੋਗ ਹੈ ਕਿ ਅਖਿਲੇਸ਼ ਮੁੰਬਈ ਦਾ ਰਹਿਣ ਵਾਲਾ ਸੀ ਅਤੇ 2017 ਦੇ ਵਿੱਚ ਮਕੈਨੀਕਲ ਇੰਜੀਨੀਅਰਿੰਗ ਦੀ ਲੈਵਲ ਅੱਠ ਦੀ ਪੜ੍ਹਾਈ ਕਰਨ  ਨਿਊਜ਼ੀਲੈਂਡ ਆਇਆ ਸੀ, ਪੜ੍ਹਾਈ ਪੂਰੀ ਕਰਨ ਮਗਰੋਂ ਉਹ ਕੰਪਾਸ ਗਰੁੱਪ ਦੇ ਆਕਲੈਂਡ ਇੰਟਰਨੈਸ਼ਨਲ ਏਅਰਪੋਰਟ ਸਥਿਤ ਦਫਤਰ ਵਿੱਚ ਕੰਮ ਕਰ ਰਿਹਾ ਸੀ।

ਪਰ ਸਾਹ ਸੰਬੰਧਿਤ ਆਈ ਅਚਾਨਕ ਸਮੱਸਿਆ ਦੇ ਚੱਲਦਿਆਂ ਉਸ ਨੂੰ ਜੱਦ ਹਸਪਤਾਲ ਭਰਤੀ ਕਰਵਾਇਆ ਗਿਆ ਤਾਂ ਉਸ ਦੀ ਹਾਲਤ ਲਗਾਤਾਰ ਵਿਗੜਦੀ ਗਈ ਅਤੇ ਅੰਤ ਉਸ ਦੇ ਕਈ ਸਰੀਰਿਕ ਅੰਗ ਖਰਾਬ ਹੋਣ ਦੇ ਚੱਲਦਿਆਂ ਉਸ ਦੀ ਮੌਤ ਹੋ ਗਈ। ਹੁਣ ਉਸ ਦੇ ਪਿਤਾ ਜੀ ਨੂੰ ਭਾਰਤ ਤੋਂ ਨਿਊਜ਼ੀਲੈਂਡ ਬੁਲਾਉਣ ਦੇ ਲਈ ਭਾਰਤੀ ਹਾਈ ਕਮਿਸ਼ਨ ਅਤੇ ਇਮੀਗ੍ਰੇਸ਼ਨ ਨਿਊਜ਼ੀਲੈਂਡ ਵੱਲੋਂ ਸਾਂਝੇ ਤੌਰ ਤੇ ਹੱਲਾ ਮਾਰਿਆ ਜਾ ਰਿਹਾ ਹੈ।

ਇੱਥੇ ਦੱਸਣਯੋਗ ਹੈ ਕਿ ਅਖਿਲੇਸ਼ ਪਹਿਲਾਂ ਕਦੇ ਵੀ ਬੀਮਾਰ ਨਹੀਂ ਪਿਆ ਸੀ ਪਰ ਅਚਾਨਕ ਇਸ ਤਰ੍ਹਾਂ ਹੋਈ ਉਸਦੀ ਮੌਤ ਨੇ ਉਸਦੇ ਸਾਥੀਆਂ ਅਤੇ ਉਸ ਦੇ ਪਰਿਵਾਰਿਕ ਮੈਂਬਰਾਂ ਨੂੰ ਹੈਰਾਨ ਕਰ ਰਿਹਾ ਹੈ।