ਅਾਕਲੈਂਡ ਏਅਰਪੋਰਟ ਨੇ ਕੈਥੇ ਪੈਸੀਫਿਕ ਨੂੰ ਅੈਲਾਨਿਅਾ ਸਭ ਤੋਂ ਵਧੀਅਾ ਏਅਰਲਾਈਨ…

0
107

ਅਾਕਲੈਂਡ (1 ਸਤੰਬਰ) : ਅਾਕਲੈਂਡ ਏਅਰਪੋਰਟ ਵਲੋਂ ਬੀਤੀ ਰਾਤ ਸਭ ਤੋਂ ਵਧੀਅਾ ਕਾਰਗੁਜ਼ਾਰੀ ਕਰਨ ਵਾਲੀਆਂ ਏਅਰ ਲਾਈਨਜ਼ ਨੂੰ ਸਨਮਾਨਿਅਾ ਅਤੇ ਇਸ ਸਮਾਰੋਹ ਵਿੱਚ ਹੌਂਗਕੋਂਗ ਦੀ ਕੈਥੇ ਪੈਸੀਫਿਕ ਏਅਰਲਾਈਨ ਨੂੰ ਸਭ ਤੋਂ ਵਧੀਅਾ ਅੈਲਾਨਿਅਾ ਗਿਅਾ ਹੈ | 
ਦੱਸਣਯੋਗ ਹੈ ਕਿ ਕੈਥੇ ਪੈਸੀਫਿਕ ਵਲੋਂ ਨਿੳੂਜ਼ੀਲੈਂਡ ਵਿੱਚ 2 ਸਾਲ ਤੋਂ ਵੱਧ ਸਮੇਂ ਤੋਂ ਅਾਪਣੀਅਾਂ ਸੇਵਾਂਵਾਂ ਦਿੱਤੀਅਾਂ ਜਾ ਰਹੀਅਾਂ ਹਨ | ਇੰਨਾਂ ਵਲੋਂ ਅਤਿ ਅਾਧੁਨਿਕ ਜਹਾਜ ਨਿੳੂਜ਼ੀਲੈਂਡ ਵਿੱਚ ਵਰਤੇ ਜਾਂਦੇ ਹਨ | 
ਸਭ ਤੋਂ ਵਧੀਅਾ ਅਤੇ ਸਮੇਂ ਸਿਰ ੳੁਡਾਣਾ ਲਈ ਗੋਲਡ ਸਟਾਰ ਏਅਰਲਾਈਨ ਨੂੰ ਵੀ ਸਨਮਾਨਿਅਾ ਗਿਅਾ, ਕਿੳੁਕਿ ਗੋਲਡ ਸਟਾਰ ਦੀਅਾਂ ੳੁਡਾਣਾ ਦੌਰਾਨ ਯਾਤਰੀਅਾਂ ਨੂੰ ਬਹੁਤ ਘੱਟ ਦੇਰੀ ਝੱਲਣੀ ਪਈ ਹੈ |