ਅਾਕਲੈਂਡ ਕਾੳੁਂਸਲ ਵਲੋਂ ਵਾਈਟਾਕਰੇ ਟ੍ਰੈਕ ਬੰਦ ਕਰਵਾੳੁਣ ਲਈ ਪਾਈਅਾਂ ਗਈਅਾਂ ਵੋਟਾਂ…

0
125

ਅਾਕਲੈਂਡ (11 ਅਪ੍ਰੈਲ) : ਅਾਕਲੈਂਡ ਕਾੳੁਂਸਲ ਵਲੋਂ ਦੋ ਰੀਜਨਲ ਪਾਰਕਾਂ ਦੇ ਟ੍ਰੈਕ ਬੰਦ ਕਰਵਾੳੁਣ ਲਈ ਵੋਟਿੰਗ ਕੀਤੀ ਗਈ ਹੈ |
ਦਰਅਸਲ ਕਾੳੁਂਸਲ ਚਾਹੁੰਦੀ ਹੈ ਕਿ ਜੇਕਰ ਇਹ ਟ੍ਰੈਕ ਬੰਦ ਕਰ ਦਿੱਤੇ ਜਾਣ, ਜਿਸਦੇ ਚਲਦੇ ਨਿੳੂਜ਼ੀਲੈਂਡ ਵਿੱਚ ਫੈਲੇ ਕਾਓਰੀ ਦਰਖਤਾਂ ਵਿੱਚ ਫੈਲ ਰਹੀ ਘਾਤਕ ਬਿਮਾਰੀ ਤੇ ਰੋਕ ਲਗਾਈ ਜਾ ਸਕੇ | ਜੇਕਰ ਇਹ ਟ੍ਰੈਕ ਬੰਦ ਕਰ ਦਿੱਤਾ ਜਾਵੇ ਤਾਂ ਲੋਕਾਂ ਦੇ ਇਥੇ ਅਾੳੁਣ ਤੇ ਅਾੳੁਂਦੀ 1 ਮਈ ਤੋਂ ਰੋਕ ਲੱਗ ਜਾਵੇਗੀ |
ਇਸ ਵਿੱਚ ਵਾਈਟਾਕਰੇ ਰੇਂਜਸ ਅਤੇ ਹਨੁਅਾ ਰੇਂਜਸ ਦੇ ਖੇਤਰ ਸ਼ਾਮਿਲ ਹਨ | ਜਿਕਰਯੋਗ ਹੈ ਕਿ ਇਸਦੇ ਤਹਿਤ 91 ਟ੍ਰੈਕ ਬੰਦ ਕੀਤੇ ਜਾਣਗੇ ਅਤੇ ਬਾਕੀ ਦੇ 44 ਟ੍ਰੈਕ ਖੁੱਲੇ ਰਹਿਣਗੇ | ੳੁਸ ਵਿੱਚ ਵੀ ਲੋਕਾਂ ਵਲੋਂ ਸਾਵਧਾਨੀਅਾਂ ਵਰਤ ਕੇ ਦਾਖਿਲ ਹੋਣ ਦਿੱਤਾ ਜਾਵੇਗਾ | 
ਕਮੇਟੀ ਚੇਅਰ ਅਤੇ ਵਾਈਟਾਕਰੇ ਵਾਰਡ ਕਾੳੁਂਸਲਰ ਪੈਨੀ ਹਲਸ ਨੇ ਵਧੇਰੇ ਜਾਣਕਾਰੀ ਦਿੰਦਿਅਾਂ ਦੱਸਿਅਾ ਕਿ 250 ਕਿਲੋਮੀਟਰ ਦੇ ਟ੍ਰੈਕਾਂ ਵਿਚੋਂ ਇੱਕ ਚੋਥਾਈ ਖੁੱਲੇ ਰਹਿਣਗੇ ਅਤੇ ਬਾਕੀ ਬੰਦ ਕਰ ਦਿੱਤੇ ਜਾਣਗੇ | ਇਸ ਤੋਂ ਪਹਿਲਾਂ ਦਸੰਬਰ ਵਿੱਚ 44 ਅਜਿਹੇ ਟ੍ਰੈਕ ਜਿੰਨਾਂ ਵਿੱਚ ਜਿਅਾਦਾ ਬਿਮਾਰੀ ਫੈਲੀ ਸੀ, ਪਹਿਲਾਂ ਹੀ ਬੰਦ ਕਰ ਦਿੱਤੇ ਗਏ ਹਨ |