ਅਾਕਲੈਂਡ ਦਾ ਅੰਤਰਰਾਸ਼ਟਰੀ ਏਅਰਪੋਰਟ ਹੈ ਇੱਕ ਰਾਸ਼ਟਰੀ ਪੱਧਰ ਦੀ ਸ਼ਰਮਿੰਦਗੀ- ਮਾਈਕ ਹਾਸਕਿੰਗ

0
113

ਅਾਕਲੈਂਡ (28 ਮਈ) 🙁 ਐਨ ਜੈਡ ਪੰਜਾਬੀ ਨਿਊਜ਼ ਬਿਊਰੋ )
ਚਾਹੇ ਦੁਨੀਅਾਂ ਦਾ ਕੋਈ ਸ਼ਹਿਰ ਕਿੰਨਾਂ ਵੀ ਸੋਹਣਾ ਹੋਵੇ, ਪਰ ਅਾਪਣੇ ਘਰ ਵਰਗਾ ਕਿਸੇ ਨੂੰ ਦੂਜਾ ਘਰ ਚੰਗਾ ਨਹੀਂ ਲੱਗਦਾ | ਪਰ ਅਾਕਲੈਂਡ ਏਅਰਪੋਰਟ ਜੋ ਕਿ ਹਰ ਸਾਲ ਲੱਖਾਂ ਯਾਤਰੀਅਾਂ ਨੂੰ ਨਿੳੂਜ਼ੀਲੈਂਡ ਵਿੱਚ ਪਰਵੇਸ਼ ਕਰਨ ਦਾ ਮੁੱਖ ਦੁਅਾਰ ਬਣਦਾ ਹੈ, ਅਜੇ ਵੀ ਇੱਕ ਰਾਸ਼ਟਰੀ ਪੱਧਰ ਦੀ ਸ਼ਰਮਿੰਦਗੀ ਵਜੋਂ ਦੇਖਿਅਾ ਜਾ ਰਿਹਾ ਹੈ |
ਪਿਛਲੇ ਕਈ ਸਾਲਾਂ ਤੋਂ ਇਸਦੀ ਮੁਰੰਮਤ ਅਤੇ ਇਸਨੂੰ ਨਵੇਂ ਸਿਰੇ ਤੋਂ ਬਨਾੳੁਣ ਦਾ ਕੰਮ ਚੱਲ ਰਿਹਾ ਹੈ, ਪਰ ਫਿਰ ਵੀ ਇਥੇ ਅਾੳੁਣ ਵਾਲੇ ਯਾਤਰੀਅਾਂ ਨੂੰ ਕਿਸੇ ਨਾ ਕਿਸੇ ਕਾਰਨ ਕਰਕੇ ਨਮੌਸ਼ੀ ਦਾ ਸਾਹਮਣਾ ਕਰਨਾ ਪੈ ਹੀ ਜਾਂਦਾ ਹੈ | 
ਮਾਈਕ ਰਾਸਕਿੰਗ ਜੋ ਕਿ ਨਿੳੂਜ਼ੀਲੈਂਡ ਦੇ ਕਾਫੀ ਮਸ਼ਹੂਰ ਟੈਲੀਵਿਜਨ ਅਤੇ ਰੇਡੀਓ ਬ੍ਰੋਡਕਾਸਟਰ ਹਨ, ਦਾ ਕਹਿਣਾ ਹੈ ਕਿ ਏਅਰਪੋਰਟ ਤੇ ਅਜਿਹੇ ਹਲਾਤਾਂ ਦਾ ਸਾਹਮਣਾ ੳੁਨਾਂ ਨੂੰ ਕਈ ਵਾਰ ਕਰਨਾ ਪਿਅਾ ਹੈ ਅਤੇ ੳੁਨਾਂ ਨੂੰ ਸਮਝ ਨਹੀਂ ਅਾੳੁਂਦੀ ਕਿ ਕਾਮਰਸ ਕਮੀਸ਼ਨ ਕੋਈ ਪੁੱਖਤਾ ਕਦਮ ਕਿੳੁਂ ਨਹੀਂ ਚੱਕ ਰਹੀ | ੳੁਨਾਂ ਦੱਸਿਅਾ ਕਿ ਇੰਨੇ ਵੱਡੇ ਪੱਧਰ ਤੇ ਯਾਤਰੀਅਾਂ ਦਾ ਸੁਅਾਗਤ ਕਰਨ ਵਾਲਾ ਇੰਟਰਨੈਸ਼ਨਲ ਏਅਰਪੋਰਟ ਅੱਜ ਵੀ ਦੇਰੀ ਨਾਲ ੳੁਡਾਣਾ ਭਰਨ ਦੇਰੀ ਨਾਲ ੳੁਡਾਣਾ, ੳੁਤਰਨ ਅਤੇ ਇਥੋਂ ਤੱਕ ਕਿ ਕੋਈ ਗੇਟ ਨਾ ਮਿਲਣ ਤੇ ਯਾਤਰੀਅਾਂ ਨੂੰ ਤੁਰ ਕੇ ਇਮੀਗ੍ਰੇਸ਼ਨ ਤੱਕ ਅਾੳੁਣ ਲਈ ਮਜਬੂਰ ਹੋਣਾ ਪੈ ਜਾਂਦਾ ਹੈ | 
ਕਾਮਰਸ ਕਮੀਸ਼ਨ ਦਾ ਇਸ ਬਾਬਤ ਕਹਿਣਾ ਹੈ ਕਿ ੳੁਹ ਏਅਰਪੋਰਟ ਨੂੰ ਅਪਡੇਟ ਕਰਨ ਲਈ ੳੁਸ ਵਲੋਂ ਲਗਾਤਾਰ ਪੈਸਾ ਖਰਚਿਅਾ ਜਾ ਰਿਹਾ ਹੈ | ਪਰ ਇਹ ਗੱਲ ਹਜਮ ਨਹੀਂ ਹੁੰਦੀ ਜਾਂ ਤਾਂ ੳੁਨਾਂ ਵਲੋਂ ਦਿੱਤਾ ਪੈਸਾ ਸਹੀ ਢੰਗ ਨਾਲ ਵਰਤਿਅਾ ਨਹੀਂ ਜਾ ਰਿਹਾ ਜਾਂ ੳੁਨਾਂ ਵਲੋਂ ਪੈਸਾ ਖਰਚਿਅਾ ਨਹੀਂ ਜਾ ਰਿਹਾ |
ਮਾਈਕ ਨੇ ਅਾਪਣੇ ਨਾਲ ਬੀਤੀ ਤਾਜਾ ੳੁਦਾਹਰਨ ਦਿੱਤੀ, ਜਿਸ ਵਿੱਚ ੳੁਨਾਂ ਵਲੋਂ 1 ਘੰਟੇ ਤੋਂ ਵਧੇਰੇ ਅਾਪਣੇ ਸਮਾਨ ਦੀ ੳੁਡੀਕ ਕਰਨੀ ਪਈ ਅਤੇ ਤਕਰੀਬਨ 40 ਮਿੰਟਾਂ ਬਾਅਦ ੳੁਨਾਂ ਨੂੰ ਪਤਾ ਲੱਗਾ ਕਿ ਕਨਵੇਅਰ ਬੈਲਟ ਚੱਲ ਨਹੀਂ ਰਹੀ ਸੀ ਅਤੇ ਸਮਾਨ ਦੂਸਰੀ ਬੈਲਟ ਤੇ ਮਿਲੇਗਾ | ਜੋ ਕਿ ਇੱਕ ਅੰਤਰਰਾਸ਼ਟਰੀ ਏਅਰਪੋਰਟ ਲਈ ਕਾਫੀ ਸ਼ਰਮਿੰਦਗੀ ਵਾਲੀ ਗੱਲ ਹੈ | 
ੳੁਨਾਂ ਦੱਸਿਅਾ ਕਿ ਟੂਰੀਜ਼ਮ ਇੰਡਸਟਰੀ ਹਰ ਸਾਲ $14 ਬਿਲੀਅਨ ਕਮਾੳੁਂਦੀ ਹੈ ਅਤੇ ਤਕਰੀਬਨ 3.6 ਮਿਲੀਅਨ ਯਾਤਰੀ ਹਰ ਸਾਲ ਇਥੇ ਅਾੳੁਂਦੇ ਹਨ | ਪਰ ਸਰਕਾਰ ਜੇਕਰ ਏਅਰਪੋਰਟ ਦੀ ਚੰਗੀ ਕਾਰਗੁਜਾਰੀ ਵੱਲ ਧਿਅਾਨ ਨਹੀਂ ਦਵੇਗੀ ਤਾਂ ਸ਼ਾਇਦ ਏਅਰਪੋਰਟ ਦੇ ਹਲਾਤ ਸੁਧਰਨ ਦੀ ਬਜਾਏ ਹਿਰ ਵਿਗੜ ਜਾਣਗੇ |