ਅਾਕਲੈਂਡ ਦੀਅਾਂ ਸੜਕਾਂ ਤੇ ਸ਼ਾਮ 7 ਵਜੇ ਤੱਕ ਦਿਖ ਸਕਦੀਅਾਂ ਹਨ, ਗੱਡੀਅਾਂ ਦੀਅਾਂ ਲੰਬੀਅਾਂ ਕਤਾਰਾਂ…

0
130

ਅਾਕਲੈਂਡ (4 ਜੂਨ) : ( ਐਨ ਜੈਡ ਪੰਜਾਬੀ ਨਿਊਜ਼ ਬਿਊਰੋ )
ਲੰਬੇ ਵੀਕਅੈਂਡ ਦੇ ਖਤਮ ਹੋਣ ੳੁਪਰੰਤ ਅਾਕਲੈਂਡ ਤੋਂ ਬਾਹਰ ਦੇ ਅਾਕਲੈਂਡ ਵਾਸੀ ਵਾਪਸੀ ਤੇ ਹਨ ਅਤੇ ਇਸੇ ਦੇ ਚੱਲਦਿਅਾਂ ਲਗਾਤਾਰ ਸੜਕਾਂ ਤੇ ਟ੍ਰੈਫਿਕ ਦੀਅਾਂ ਲੰਬੀਅਾਂ ਕਤਾਰਾਂ ਦੇਖਣ ਨੂੰ ਮਿਲ ਸਕਦੀਅਾਂ ਹਨ | 
ਇਸ ਬਾਬਤ ਅੈਨਜ਼ੈਡ ਟ੍ਰਾਂਸਪੋਰਟ ਏਜੰਸੀ ਦਾ ਕਹਿਣਾ ਹੈ ਕਿ ਜੋ ਲੋਕ ਸਟੇਟ ਹਾਈਵੇਅ-1 ਦੇ ੳੁੱਤਰੀ ਪਾਸਿਓ ਅਾਕਲੈਂਡ ਵਿੱਚ ਅਾ ਰਹੇ ਹਨ ਅਤੇ ੳੁਨਾਂ ਲਈ ਵੈੱਲਸਫੋਰਡ ਅਤੇ ਪੁਹੋਈ ਦੇ ਇਲਾਕੇ ਵਿੱਚ ਸ਼ਾਮ 7 ਵਜੇ ਤੱਕ ਟ੍ਰੈਫਿਕ ਜਾਮ ਦੇਖਣ ਨੂੰ ਮਿਲ ਸਕਦਾ ਹੈ | 
ਇਸਦੇ ਚੱਲਦਿਅਾਂ ੳੁਹ ਦੇਰੀ ਤੋਂ ਬਚਣ ਲਈ ਵੈਲਸਫੋਰਡ ਸਟੇਟ ਹਾਈਵੇਅ-16 ਰਾਂਹੀ ਅਾਪਣੀ ਮੰਜ਼ਿਲ ਤੇ ਪੁੱਜਣ ਦੀ ਕੋਸ਼ਿਸ਼ ਕਰਨ | 
ਜਿਕਰਯੋਗ ਹੈ ਕਿ ਪਾਪਾਕੁਰਾ ਦੇ ਦੱਖਣੀ ਮੋਟਰਵੇਅ ਦੇ ੳੁੱਤਰੀ ਹਿੱਸੇ ਤੇ ਦੁਪਹਿਰ 1 ਵਜੇ ਤੋਂ ਹੀ ਟ੍ਰੈਫਿਕ ਦੀਅਾਂ ਲੰਬੀਅਾਂ ਕਤਾਰਾਂ ਦੇਖਣ ਨੂੰ ਮਿਲ ਰਹੀਅਾਂ ਹਨ | ਇਸ ਤੋਂ ਇਲਾਵਾ ਬੰਬੇ ਦੇ ਨਜ਼ਦੀਕ ਸਟੇਟ ਹਾਈਵੇਅ-1 ਅਤੇ ਸਟੇਟ ਹਾਈਵੇਅ-2 ਦੇ ਇੰਟਰਸ਼ੇਕਸ਼ਨ ਤੇ ਇੱਕ ਟਰੱਕ ਵਿੱਚ ਹੋਈ ਤੇਲ ਦੀ ਲੀਕੇਜ ਦੇ ਚੱਲਦਿਅਾਂ ਇੱਕ ਲੇਨ ਬੰਦ ਕਰਨੀ ਪਈ ਸੀ, ਜਿਸਦੇ ਚੱਲਦਿਅਾਂ ਕਾਫੀ ਟ੍ਰੈਫਿਕ ਜਾਮ ਲੱਗ ਗਏ ਸਨ | ਪਰ ਚੰਗੀ ਗੱਲ ਇਹ ਰਹੀ ਕਿ 30 ਮਿੰਟ ਪਹਿਲਾਂ ਲੇਨ ਦੁਬਾਰਾ ਚਲਾ ਦਿੱਤੀ ਗਈ ਹੈ ਅਤੇ ਟ੍ਰੈਫਿਕ ਦੁਬਾਰਾ ਤੋਂ ਚੱਲਣੀ ਸ਼ੁਰੂ ਹੋ ਗਈ ਹੈ |