ਅਾਕਲੈਂਡ ਦੀ ਟ੍ਰੈਫਿਕ ਸਮੱਸਿਅਾ ਨਾਲ ਨਜਿੱਠਣ ਲਈ ਅਾਕਲੈਂਡ ਟ੍ਰਾਂਸਪੋਰਟ ਜਲਦ ਹੀ ਸ਼ੁਰੂ ਕਰੇਗੀ $28 ਮਿਲੀਅਨ ਦੀ ਯੋਜਨਾ…

0
1063

ਅਾਕਲੈਂਡ (21 ਜੂਨ) : ਅਾਕਲੈਂਡ ਟ੍ਰਾਂਸਪੋਰਟ ਵਲੋਂ ਅਾੳੁਂਦੇ 10 ਸਾਲਾਂ ਵਿੱਚ ਅਾਕਲੈਂਡ ਦੀ ਟ੍ਰੈਫਿਕ ਸਮੱਸਿਅਾ ਸੁਲਝਾੳੁਣ ਦੇ ਲਈ ਅਤੇ ਇਸ ਵਿੱਚ ਨਵੇਂ ਬਦਲਾਅ ਕਰਨ ਲਈ $28 ਬਿਲੀਅਨ ਦੀ ਯੋਜਨਾ ਤੇ ਹਸਤਾਖਰ ਕੀਤੇ ਜਾਣਗੇ | ਇਸ ਗੱਲ ਦੀ ਜਾਣਕਾਰੀ ਅਾਕਲੈਂਡ ਦੇ ਮੇਅਰ ਫਿੱਲਗੌਫ ਨੇ ਦਿੱਤੀ |
ਦੱਸਣਯੋਗ ਹੈ ਕਿ ਇਸ ਪ੍ਰੋਜੈਕਟ ਨੂੰ ਪਹਿਲਾਂ ਜਨਵਰੀ ਵਿੱਚ ਪੇਸ਼ ਕੀਤਾ ਗਿਅਾ ਸੀ ਪਰ ੳੁਸ ਵੇਲੇ ਰੱਦ ਕਰ ਦਿੱਤਾ ਗਿਅਾ ਸੀ | ਪਰ ਫਿਰ ਦੁਬਾਰਾ ਤੋਂ ਇਸਨੂੰ ਅਪ੍ਰੈਲ ਵਿੱਚ ਅਾਕਲੈਂਡ ਟ੍ਰਾਂਸਪੋਰਟ ਅਲਾਈਨਮੈਂਟ ਪ੍ਰੋਜੈਕਟ (ਏਟੀਏਪੀ) ਦੇ ਨਾਮ ਵਜੋਂ ਪੇਸ਼ ਕੀਤਾ ਗਿਅਾ ਸੀ ਅਤੇ ਹੁਣ ਇਸ ਤੇ ਅਮਲੀ ਕਾਰਵਾਈ ਅਾਰੰਭੀ ਗਈ ਹੈ | ਇਸ ਪ੍ਰੋਜੈਕਟ ਦੇ ਤਹਿਤ ਅਾਕਲੈਂਡ ਵਿੱਚ ਸੜਕਾਂ, ਪਬਲਿਕ ਟ੍ਰਾਂਸਪੋਰਟ ਅਤੇ ਹੋਰ ਸਮਾਰਟ ਸਿਸਟਮ ਟ੍ਰੈਫਿਕ ਦੀ ਸਮੱਸਿਅਾ ਨਾਲ ਨਜਿੱਠਣ ਲਈ ਬਣਾਏ ਜਾਣਗੇ | ਇਸ ਤੇ ਅਾਕਲੈਂਡ ਟ੍ਰਾਂਸਪੋਰਟ ਅਤੇ ਸਰਕਾਰ ਮਿਲ ਕੇ ਖਰਚ ਕਰਨਗੀਅਾਂ | 
ਟ੍ਰਾਂਸਪੋਰਟ ਮਨਿਸਟਰ ਫਿੱਲ ਟਾਈਫੋਰਡ ਦਾ ਇਸ ਬਾਬਤ ਕਹਿਣਾ ਹੈ ਕਿ ਇੱਕ ਅਨੁਮਾਨ ਅਨੁਸਾਰ ਅਾੳੁਂਦੇ 30 ਸਾਲਾਂ ਵਿੱਚ ਅਾਕਲੈਂਡ ਦੀ ਅਬਾਦੀ 10,00,000 ਤੱਕ ਹੋਰ ਵੱਧ ਜਾਵੇਗੀ ਅਤੇ ਅਾੳੁਂਦੇ 10 ਸਾਲਾਂ ਵਿੱਚ ਨਿੳੂਜ਼ੀਲੈਂਡ ਦੀ ਵਧੀ ਅਬਾਦੀ ਦਾ 55% ਵਾਧਾ ਸਿਰਫ ਅਾਕਲੈਂਡ ਵਿੱਚ ਹੀ ਹੋਵੇਗਾ ਅਤੇ ਟ੍ਰੈਫਿਕ ਦੀ ਸਮੱਸਿਅਾ ਜਾਹਿਰ ਤੌਰ ਤੇ ਵਧੇਗੀ ਅਤੇ ਭਵਿੱਖ ਦੀ ਇਸ ਸਮੱਸਿਅਾ ਨਾਲ ਨਜਿੱਠਣ ਲਈ ਇਹ ਪ੍ਰੋਜੈਕਟ ਸ਼ੁਰੂ ਕੀਤਾ ਜਾਵੇਗਾ |