ਅਾਕਲੈਂਡ ਦੀ ਡੋਮੀਨੋਜ਼ ਫ੍ਰੈਂਚਾਈਜ਼ੀ ਨੂੰ ਇੰਪਲਾਏਮੈਂਟ ਕਾਨੂੰਨਾਂ ਦੀ ੳੁਲੰਘਣਾ ਦੇ ਚੱਲਦਿਅਾਂ ਹੋਇਅਾ $32,000 ਜੁਰਮਾਨਾ…

0
982

ਅਾਕਲੈਂਡ (11 ਜੁਲਾਈ) : ਈ-ਲਿਨ ਲਿਮਟਿਡ ਅਤੇ ਈ-ਮਿੰਗ ਲਿਮਟਿਡ ਜੋ ਕਿ ਅਾਕਲੈਂਡ ਦੇ ਹੈਂਡਰਸਨ ਅਤੇ ਟੀ-ਅਾਟਾਟੂ ਵਿੱਚ ਮਿਲ ਕੇ ਡੋਮੀਨੋਜ਼ ਫ੍ਰੈਂਚਾਈਜ਼ੀਅਾਂ ਚਲਾੳੁਂਦੀਅਾਂ ਹਨ, ਨੂੰ $32,400 ਜੁਰਮਾਨਾ ਕੀਤਾ ਗਿਅਾ ਹੈ | 
ਜਿਕਰਯੋਗ ਹੈ ਕਿ ਇਸ ਮਾਮਲੇ ਵਿੱਚ ਸਾਹਮਣੇ ਅਾਇਅਾ ਕਿ ੳੁਨਾਂ ਵਲੋਂ 112 ਮੈਂਬਰਾਂ ਦੇ ਸਬੰਧ ਵਿੱਚ ਕਾਨੂੰਨਾਂ ਦੀ ੳੁਲੰਘਣਾ ਕੀਤੀ ਗਈ ਸੀ | ਇਸੇ ਦੇ ਚੱਲਦਿਅਾਂ ੳੁਨਾਂ ਨੂੰ ਜੁਰਮਾਨਾ ਕੀਤਾ ਗਿਅਾ ਹੈ |