ਅਾਕਲੈਂਡ (19 ਮਈ) : ( ਐਨ ਜੈਡ ਪੰਜਾਬੀ ਨਿਊਜ਼ ਬਿਊਰੋ )
ਅਾਕਲੈਂਡ ਦੇ ਨੋਰਥਸ਼ੋਰ ਦੀ ਚੈਲੀਜ਼ੀ ਵਿੳੂ ਇਸਟੇਟ ਟਰੱਸਟ ਜੋ ਕਿ ਬੀਤੇ ਵਰੇ ਦੀਵਾਲੀਅਾ ਅੈਲਾਨ ਦਿੱਤੀ ਗਈ ਸੀ ਅਤੇ ਇਸ ਲਈ 3 ਮਈ ਨੂੰ ਪੋਲ ਵਿਲੈਸਕੀ ਨੂੰ ਲਿਕੁਈਡੇਟਰ ਵੀ ਅੈਲਾਨ ਦਿੱਤਾ ਗਿਅਾ ਸੀ | ੳੁਸਦਾ ਕਹਿਣਾ ਹੈ ਕਿ ਕੰਪਨੀ ਦੀ ਜਾਇਦਾਦ ਵੇਚਣ ਤੋਂ ਬਾਅਦ ਵੀ ਕੰਪਨੀ ਵਲੋਂ ਦੇਣਦਾਰਾਂ ਦਾ ਬਕਾਇਅਾ ਰਹਿ ਜਾਵੇਗਾ ਅਤੇ ੳੁਨਾਂ ਵਲੋਂ ਇਹ ਪੈਸਾ ਭੁੱਲਣਾ ਹੀ ਅਾਖਰੀ ਰਸਤਾ ਹੋਵੇਗਾ |
ਇਥੇ ਦੱਸਣਯੋਗ ਹੈ ਕਿ ਕੰਪਨੀ ਦਾ ਡਾਇਰੈਕਟਰ ਸਟੀਫਨ ਰਾਬਰਟ ਪਹਿਲੀ ਵਾਰ ਨਹੀਂ ਬਲਕਿ ਇਸ ਤੋਂ ਪਹਿਲਾਂ ਵੀ ੳੁਸਦੀ ਇੱਕ ਹੋਰ ਕੰਪਨੀ ਦੀਵਾਲੀਅਾ ਅੈਲਾਨਿਅਾ ਜਾ ਚੁੱਕੀ ਹੈ |