ਅਾਕਲੈਂਡ ਦੇ ਏਵਨਡੇਲ ਵਿੱਚ ਸੜਕ ਕਿਨਾਰੇ ਦਿਖਿਅਾ ਪਾਣੀ ਦਾ ਕਈ ਫੁੱਟ ੳੁੱਚਾ ਫੁਹਾਰਾ…

0
280

ਅਾਕਲੈਂਡ (9 ਜੂਨ) : ( ਐਨ ਜੈਡ ਪੰਜਾਬੀ ਨਿਊਜ਼ ਬਿਊਰੋ )
ਪੱਛਮੀ ਅਾਕਲੈਂਡ ਦੇ ਏਵਨਡੇਲ ਦੇ ਰੋਜ਼ ਬੈਂਕ ਰੋਡ ਤੇ ਅੱਜ ਲੋਕਾਂ ਨੂੰ ਕਈ ਫੁੱਟ ੳੁੱਚਾ ਫੁਹਾਰਾ ਦੇਖਣ ਨੂੰ ਮਿਲਿਅਾ ਹੈ |
ਘਟਨਾ ਅੱਜ ਸਵੇਰੇ 10 ਵਜੇ ਦੇ ਨਜ਼ਦੀਕ ਵਾਪਰੀ ਦੱਸੀ ਜਾ ਰਹੀ ਹੈ  | ਨਜ਼ਦੀਕੀ ਗੁਜ਼ਰ ਰਹੇ ਲੋਕਾਂ ਵਲੋਂ ਇਸ ਨਜ਼ਾਰੇ ਬਾਰੇ ਕਹਿਣਾ ਸੀ ਕਿ ਇਹ ਫੁਹਾਰਾ ਬਹੁਤ ਸ਼ਾਨਦਾਰ ਲੱਗ ਰਿਹਾ ਸੀ ਅਤੇ ਲੋਕ ਰੁੱਕ-ਰੁੱਕ ਕੇ ਇਸਦੀਅਾਂ ਤਸਵੀਰਾਂ ਲੈ ਰਹੇ ਸਨ | 
ਪੂਰੀ ਜਾਣਕਾਰੀ ਪ੍ਰਾਪਤ ਹੋਣ ਤੇ ਪਤਾ ਲੱਗਾ ਕਿ ਇਹ ਪਾਣੀ ਦੀ ਪਾਈਪ ਟੁੱਟਣ ਦੇ ਚੱਲਦਿਅਾਂ ਇਹ ਫੁਹਾਰਾ ਬਣਿਅਾ ਸੀ, ਜਿਸਨੂੰ ਵਾਟਰ ਕੇਅਰ ਵਲੋਂ ਕਈ ਘੰਟਿਅਾਂ ਦੀ ਮੁੱਸ਼ਕਤ ਤੋਂ ਬਾਅਦ ਦੁਪਹਿਰ ਦੇ 1:45 ਵਜੇ ਇਸ ਪਾਈਪ ਦੀ ਰਿਪੇਅਰ ਕੀਤੀ ਗਈ | ਪਰ ਜੋ ਵੀ ਹੋਵੇ ਲੋਕਾਂ ਨੇ ਇਸ ਫੁਹਾਰੇ ਦਾ ਕਾਫੀ ਅਾਨੰਦ ਲਿਅਾ ਅਤੇ ਕਈਅਾਂ ਨੇ ਤਾਂ ਤਸਵੀਰਾਂ ਵੀ ਖਿੱਚੀਅਾਂ |