ਅਾਕਲੈਂਡ ਦੇ ਖਤਰਨਾਕ ਅਪਰਾਧੀ ਦੀ ਭਾਲ ਵਿੱਚ ਪੁਲਿਸ ਵਲੋਂ ਲੋਕਾਂ ਤੋਂ ਮੰਗੀ ਗਈ ਮੱਦਦ…

0
284

ਅਾਕਲੈਂਡ (28 ਜੁਲਾਈ) : ਨੋਰਥਸ਼ੋਰ ਪੁਲਿਸ ਵਲੋਂ ਪੱਛਮੀ ਅਾਕਲੈਂਡ ਦੇ ਜੇਅਨ ਪਪਾਟਾ ਜੋ ਕਿ ਇੱਕ ਖਤਰਨਾਕ ਅਪਰਾਧੀ ਹੈ, ਦੀ ਭਾਲ ਸਬੰਧਿਤ ਲੋਕਾਂ ਤੋਂ ਮੱਦਦ ਮੰਗੀ ਗਈ ਹੈ |
ਦੱਸਣਯੋਗ ਹੈ ਕਿ ੳੁਕਤ ਦੋਸ਼ੀ ਨੂੰ ਬਹੁਤ ਅਸਾਨੀ ਨਾਲ ਪਹਿਚਾਣਿਅਾ ਜਾ ਸਕਦਾ ਹੈ, ਕਿੳੁਕਿ ੳੁਸਦੇ ਚਿਹਰੇ ਤੇ ਖੱਬੇ ਭਰਵੱਟੇ ਤੇ ਇੱਕ ਕ੍ਰਿਮਸਾ ਦਾ ਟੇਟੂ ੳੁਕੇਰਿਅਾ ਹੋਇਅਾ ਹੈ | ਇਸ ਤੋਂ ਇਲਾਵਾ ੳੁਸਦੀ ਗਰਦਨ ਤੇ ਵੀ ਕਾਫੀ ਟੈਟੂ ਹਨ |
ੳੁਸ ਤੇ ਕਈ ਹਿੰਸਕ ਲੁੱਟ ਦੀਅਾਂ ਵਾਰਦਾਤਾਂ ਨੂੰ ਅੰਜਾਮ ਦੇਣ ਦਾ ਦੋਸ਼ ਹੈ | ਜੇਕਰ ਕੋਈ ਵੀ ਜੇਡਨ ਨੂੰ ਦੇਖੇ ਤਾਂ ਜਲਦ ਤੋਂ ਜਲਦ ਪੁਲਿਸ ਨੂੰ ਜਾਣਕਾਰੀ ਦਿੱਤੀ ਜਾਵੇ ਅਤੇ ੳੁਸ ਤੋਂ ਇੱਕ ਸੁਰੱਖਿਅਤ ਦੂਰੀ ਬਣਾ ਕੇ ਰੱਖੀ ਜਾਵੇ, ਕਿੳੁਕਿ ਇਹ ਅਪਰਾਧੀ ਬਹੁਤ ਹੀ ਹਿੰਸਕ ਪ੍ਰਵਿਰਤੀ ਦਾ ਹੈ |