ਅਾਕਲੈਂਡ ਦੇ ਗਲੈਨ ਈਡਨ ਵਿੱਚ ਚੱਲੀ ਗੋਲੀ, ਪੁਲਿਸ ਨੇ ਕੀਤੀ ਘੇਰਾਬੰਦੀ…

0
136

ਅਾਕਲੈਂਡ (4 ਅਗਸਤ) : ਅਾਕਲੈਂਡ ਦੇ ਗਲੈਨ ਈਡਨ ਵਿੱਚ ਬੀਤੀ ਰਾਤ ਤਕਰੀਬਨ 10 ਵਜੇ 3 ਗੋਲੀਅਾਂ ਚੱਲਣ ਦੀ ਅਵਾਜ ਤੋਂ ਬਾਅਦ ਪੁਲਿਸ ਨੂੰ ਬੁਲਾਇਅਾ ਗਿਅਾ ਅਤੇ ਮੌਕੇ ਤੇ ਪੁੱਜੀ ਪੁਲਿਸ ਨੇ ਸੁਰੱਖਿਅਾ ਦੇ ਮੱਦੇਨਜ਼ਰ ਇਲਾਕਾ ਨਿਵਾਸੀਅਾਂ ਨੂੰ ਗੋਲੀ ਚੱਲਣ ਵਾਲੇ ਇਲਾਕੇ ਤੋਂ ਦੂਰ ਭੇਜ ਕੇ ਘੇਰਾਬੰਦੀ ਕਰ ਲਈ ਗਈ | 
ਇਲਾਕਾ ਨਿਵਾਸੀਅਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ 3 ਗੋਲੀਅਾਂ ਚੱਲੀਅਾਂ, ਜਿਸ ਵਿੱਚ ਇੱਕ ਵਿਅਕਤੀ ਗੰਭੀਰ ਰੂਪ ਵਿੱਚ ਜਖਮੀ ਹੋ ਗਿਅਾ | ਜਿਸਨੂੰ ਹਸਪਤਾਲ ਪਹੁੰਚਾਇਅਾ ਗਿਅਾ ਹੈ | 
ਪੁਲਿਸ ਵਲੋਂ ਚੱਲੀ ਲੰਬੀ ਕਾਰਵਾਈ ਤੋਂ ਬਾਅਦ ੳੁਕਤ ਇਲਾਕੇ ਦੇ ਇੱਕ ਘਰ ਵਿੱਚ ਕੁਝ ਗਿਣਤੀ ਵਿੱਚ ਗੈਰ-ਕਾਨੂੰਨੀ ਹਥਿਅਾਰ ਬਰਾਮਦ ਕੀਤੇ ਗਏ ਹਨ ਅਤੇ ਇੱਕ ਵਿਅਕਤੀ ਦੀ ਗ੍ਰਿਫਤਾਰੀ ਵੀ ਕੀਤੀ ਗਈ ਹੈ | 
ਜੇਕਰ ਕਿਸੇ ਨੂੰ ਵੀ ਇਸ ਘਟਨਾ ਬਾਬਤ ਵਧੇਰੇ ਜਾਣਕਾਰੀ ਹੈ ਤਾਂ ਪੁਲਿਸ ਨੂੰ (09) 839 0697 ਇਸ ਨੰਬਰ ਤੇ ਸੰਪਰਕ ਕੀਤਾ ਜਾ ਸਕਦਾ ਹੈ |