ਅਾਕਲੈਂਡ ਦੇ ਜੱਜ ਅਜੀਤ ਸਿੰਘ ਨੇ ਚੀਨੀ ਮੂਲ ਦੇ ਕਾਰੋਬਾਰੀ ਨੂੰ ਚੋਰੀ ਦਾ ਅੱਧਾ ਟਨ ਸ਼ਹਿਦ ਖ੍ਰੀਦਣ ਦੇ ਚੱਲਦਿਅਾਂ ਕੀਤਾ ਭਾਰੀ ਜੁਰਮਾਨਾ…

0
133

ਅਾਕਲੈਂਡ (26 ਜੂਨ) : ਚੀਨੀ ਮੂਲ ਦੇ ਇੱਕ ਵਪਾਰੀ ਸ਼ੈਂਗ ਸਨ ਨੂੰ ਅਾਕਲੈਂਡ ਜਿਲਾ ਅਦਾਲਤ ਵਲੋਂ ਚੋਰੀ ਦਾ 480 ਕਿਲੋਗ੍ਰਾਮ ਮੈਨੂਕਾ ਕਿਸਮ ਦਾ ਸ਼ਹਿਦ ਖ੍ਰੀਦਣ ਦੇ ਚੱਲਦਿਅਾਂ ਭਾਰੀ ਜੁਰਮਾਨਾ ਕੀਤਾ ਗਿਅਾ ਹੈ | 
ੳੁਸ ਵਲੋਂ ਇਸ ਕਾਰੇ ਨੂੰ ਜੂਨ 2016 ਵਿੱਚ ਅੰਜਾਮ ਦਿੱਤਾ ਗਿਅਾ ਸੀ ਅਤੇ ੳੁਸਨੇ ਮੰਨਿਅਾ ਕਿ ੳੁਸਨੂੰ ਇਹ ਸ਼ਹਿਦ ਕਿਸੇ ਅਨਜਾਣ ਵਿਅਕਤੀ ਵਲੋਂ ਵੇਚਿਅਾ ਗਿਅਾ ਹੈ | 
ਦੱਸਣਯੋਗ ਹੈ ਸ਼ਹਿਦ ਦਾ ਮੁੱਲ ਤਕਰੀਬਨ $33,000 ਹੈ ਅਤੇ ੳੁਸ ਵਲੋਂ ਇਹ $15,000 ਵਿੱਚ ਖ੍ਰੀਦਿਅਾ ਗਿਅਾ ਸੀ | ੳੁਸਨੇ ਦੱਸਿਅਾ ਕਿ ਇਹ ਮੈੂਨੂਕਾ ਕਿਸਮ ਦਾ ਸ਼ਹਿਦ ਸੀ ਅਤੇ ਇਹ ਖਾਸ ਕਿਸਮ ਦਾ ਸ਼ਹਿਦ ਚੀਨ ਵਿੱਚ ਅਾਪਣੇ ਚੰਗੇ ਗੁਣਾ ਲਈ ਕਾਫੀ ਮਸ਼ਹੂਰ ਹੈ | ਇਹ ਸ਼ਾਹਦ ਅਜ਼ਿਓਰ ਲਾਈਫ ਇੰਟਰਨੈਸ਼ਨਲ ਦੇ ਅਾਕਲੈਂਡ ਸਥਿਤ ਵੇਅਰਹਾੳੂਸ ਤੋਂ ਚੋਰੀ ਕੀਤਾ ਗਿਅਾ ਸੀ |
ਇਸ ਮਾਮਲੇ ਵਿੱਚ ਸ਼ੈਂਗ ਨੂੰ ਸਜਾ ਸੁਣਾੳੁਂਦਿਅਾਂ ਜੱਜ ਅਜੀਤ ਸਿੰਘ ਵਲੋਂ $17,000 ਦਾ ਜੁਰਮਾਨਾ ਕੀਤਾ ਗਿਅਾ ਹੈ | ਜਿਸ ਵਿੱਚ $15,000 ਸ਼ਾਹਦ ਅਜਿਓਰ ਲਾਈਫ ਨੂੰ ਹਰਜਾਨੇ ਵਜੋਂ ਦਿੱਤੇ ਜਾਣਗੇ |
ਜਿਕਰਯੋਗ ਹੈ ਕਿ ਨਿੳੂਜ਼ੀਲੈਂਡ ਵਿੱਚ ਇਸ ਕਿਸਮ ਦੇ ਸ਼ਹਿਦ ਚੋਰੀ ਹੋਣ ਦੀਅਾਂ ਘਟਨਾਂਵਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਅਤੇ ਹਰ ਸਾਲ ਤਕਰੀਬਨ ਕਈ ਮਿਲੀਅਨ ਡਾਲਰ ਸ਼ਹਿਦ ਚੋਰੀ ਹੋਣ ਦੀਅਾਂ ਘਟਨਾਂਵਾਂ ਵਾਪਰਦੀਅਾਂ ਹਨ | 
ਚੋਰੀ ਕੀਤਾ ਜਿਅਾਦਾਤਰ ਸ਼ਹਿਦ ਸ਼ੈਗ ਦੇ ਡੋਮੀਨੀਅਨ ਰੋਡ ਸਥਿਤ ਹੈਲਥ ਸਟੋਰ ਤੋਂ ਬਰਾਮਦ ਕੀਤਾ ਗਿਅਾ ਸੀ | ਪੁਲਿਸ ਵਲੋਂ ਸ਼ੱਕ ਪੈਣ ਤੇ ਸ਼ੈਂਗ ਵਿਰੁੱਧ ਕਾਰਵਾਈ ਅਾਰੰਭੀ ਗਈ ਸੀ ਅਤੇ ਜਿਸ ਤੋਂ ਬਾਅਦ ਇਹ ਚੋਰੀ ਦਾ ਮਾਮਲਾ ਸਾਹਮਣੇ ਅਾਇਅਾ |