ਅਾਕਲੈਂਡ ਦੇ ਵਿਦਿਅਾਰਥੀ ਨੇ ਮਰ ਕੇ ਵੀ ਬਚਾਈ ਪੰਜ ਵਿਅਕਤੀਅਾਂ ਦੀ ਜਾਨ…

0
135

ਅਾਕਲੈਂਡ (6 ਜੁਲਾਈ) : ਸਰੀਰ ਦੇ ਅੰਗ ਦਾਨ ਕਰਨਾ ਸੱਚਮੁੱਚ ਹੀ ਬਹੁਤ ਵਧੀਅਾ ਕੰਮਾਂ ਵਿਚੋਂ ਗਿਣਿਅਾਂ ਜਾਂਦਾ ਹੈ | ਅਜਿਹਾ ਸਿੱਧ ਕਰ ਦਿਖਾਇਅਾ ਹੈ ਅਾਕਲੈਂਡ ਸਕੂਲ ਦੇ ਰੋਬੀ ਸੈਡਰਵਾਲ ਨੇ, ਜੋ ਕਿ ਜੂਨ 26 ਨੂੰ ਇੱਕ ਹਾਦਸੇ ਵਿੱਚ ਮਾਰਿਅਾ ਗਿਅਾ ਸੀ |
ਜਿਕਰਯੋਗ ਹੈ ਕਿ ਰੋਬੀ ਸੈਲਰੇਸ਼ਨ ਅਾਰਮੀ ਦਾ ਪੱਕਾ ਵਲੰਟੀਅਰ ਸੀ | ੳੁਸਦੀ ਮਾਤਾ ਜੀ ਦੇ ਦੱਸੇ ਅਨੁਸਾਰ ਰੋਬੀ ਨੇ ਪਹਿਲਾਂ ਹੀ ਇਹ ਸਾਫ ਕਰ ਦਿੱਤਾ ਸੀ ਕਿ ਜਦੋਂ ਵੀ ੳੁਸਦੀ ਮੌਤ ਹੋਵੇਗੀ ੳੁਸਦੇ ਸਰੀਰ ਦੇ ਅੰਗ ਦਾਨ ਕੀਤੇ ਜਾਣਗੇ | 
ੳੁਸਦੇ ਦਾਨ ਕੀਤੇ ਅੰਗਾਂ ਵਿਚੋਂ 40 ਸਾਲਾ ਮਹਿਲਾ ਨੂੰ ੳੁਸਦਾ ਦਿਲ, 60 ਸਾਲਾ ਵਿਅਕਤੀ ਨੂੰ ਫੇਫੜੇ, 50 ਸਾਲਾ ਵਿਅਕਤੀ ਨੂੰ ੳੁਸਦਾ ਮਿਹਦਾ ਦਾਨ ਕੀਤਾ ਗਿਅਾ, 40 ਸਾਲਾ ਵਿਅਕਤੀ ਨੂੰ ੳੁਸਦੇ ਗੁਰਦੇ ਦਾਨ ਵਿੱਚ ਦਿੱਤੇ ਗਏ ਅਤੇ ਇੱਕ ਹੋਰ ਵਿਅਕਤੀ ੳੁਸਦੇ ਸਰੀਰ ਦੇ ਪੈਕਰੀਅਰਜ਼ ਦਾਨ ਕੀਤਾ ਗਿਅਾ | ਹੁਣ ਇਹ ਸਾਰੇ ਵਿਅਕਤੀ ਇੰਨਾਂ ਦਾਨ ਮਿਲੇ ਅੰਗਾਂ ਦੇ ਚੱਲਦੇ ਅਾਪਣੀ ਨਵੀਂ ਜਿੰਦਗੀ ਸ਼ੁਰੂ ਕਰਨ ਜਾ ਰਹੇ ਹਨ |