ਅਾਕਲੈਂਡ ਦੇ 9 ਸਾਲਾ ਬੱਚੇ ਨੂੰ ਸਿਰਫ 1 ਘੰਟੇ ਵਿੱਚ ਲੱਭ ਦਿਖਾਇਅਾ ਈਗਲ ਹੈਲੀਕਾਪਟਰ ਨੇ…

0
139

ਅਾਕਲੈਂਡ (31 ਜੁਲਾਈ) : ਘਟਨਾ ਅਾਕਲੈਂਡ ਦੇ ਵਾਇੳੁਕੂ ਵਿੱਚ ਬੀਤੀ ਸ਼ਾਮ 6:30 ਵਜੇ ਦੇ ਲਗਭਗ ਵਾਪਰੀ, ਜਦੋਂ 9 ਸਾਲਾ ਬੱਚੇ ਦੇ ਗੁੰਮਸ਼ੁਦਾ ਹੋਣ ਮਗਰੋਂ ਪੁਲਿਸ ਵਲੋਂ ਕੋਈ ਵੀ ਅਣਗਹਿਲੀ ਨਾ ਵਰਤਦਿਅਾਂ ਈਗਲ ਹੈਲੀਕਾਪਟਰ ਦੀ ਮੱਦਦ ਲਈ ਗਈ | 
ਤਕਰੀਬਨ 1 ਘੰਟੇ ਬਾਅਦ 7:40 ਵਜੇ ਬੱਚੇ ਨੂੰ ਹੈਲੀਕਾਪਟਰ ਦੁਅਾਰਾ ਲੱਭ ਲਿਅਾ ਗਿਅਾ ਅਤੇ ੳੁਸਨੂੰ ਮਾਪਿਅਾਂ ਨੂੰ ਸੌਂਪ ਦਿੱਤਾ ਗਿਅਾ | 
ਪੁਲਿਸ ਵਲੋਂ ਕੀਤੀ ਗਈ ਇਸ ਤੇਜ ਕਾਰਵਾਈ ਦੇ ਚੱਲਦਿਅਾਂ ਜਿੱਥੇ ਬੱਚੇ ਦੇ ਮਾਪੇ ਕਾਫੀ ਖੁਸ਼ ਨਜ਼ਰ ਅਾਏ, ੳੁਥੇ ਇਲਾਕਾ ਨਿਵਾਸੀ ਵੀ ਪੁਲਿਸ ਨੂੰ ਕਾਫੀ ੳੁਤਸ਼ਾਹਿਤ ਕਰਦੇ ਦਿਖਾਈ ਦਿੱਤੇ |