ਅਾਕਲੈਂਡ ਵਾਸੀਅਾਂ ਦੀ ਮੱਦਦ ਨਾਲ ਸਵਾਰਿਅਾ ਜਾਵੇਗਾ, ਹਜ਼ਾਰਾਂ ਨੇਪਾਲੀ ਮੂਲ ਦੇ ਬੱਚਿਅਾਂ ਦਾ ਭਵਿੱਖ…

0
505

ਅਾਕਲੈਂਡ (29 ਅਪ੍ਰੈਲ) : ( ਐਨ ਜੈਡ ਪੰਜਾਬੀ ਨਿਊਜ਼ ਬਿਊਰੋ ) : 3 ਸਾਲ ਪਹਿਲਾਂ ਨੇਪਾਲ ਵਿੱਚ ਅਾਏ ਭੂਚਾਲ ਵਿੱਚ ਤਕਰੀਬਨ 9000 ਲੋਕ ਮਾਰੇ ਗਏ ਸਨ ਅਤੇ ਇਸ ਵਿੱਚ ਹਜ਼ਾਰਾਂ ਘਰ, ਹਸਪਤਾਲ ਅਤੇ ਸਕੂਲ ਤਬਾਹ ਹੋ ਗਏ ਸਨ |
ਧੰਨਵਾਦ ਹੈ ਹਿਮਾਲਿਅਨ ਟਰੱਸਟ ਨਿੳੂਜ਼ੀਲੈਂਡ ਦਾ ਜਿੰਨਾਂ ਦੀ ਮਿਹਨਤ ਸਦਕਾ ਪੂਰੇ ਨੇਪਾਲ ਵਿੱਚ ਸਕੂਲ ਬਨਾੳੁਣ ਵਿੱਚ ਮੱਦਦ ਕੀਤੀ ਜਾ ਰਹੀ ਹੈ | ਇਸਦੇ ਲਈ ਨਿੳੂਜ਼ੀਲੈਂਡ ਵਿਚੋਂ ਕਈ ਦਾਨੀ ਸੱਜਣ ਮੱਦਦ ਕਰ ਰਹੇ ਹਨ | ਇਸ ਪ੍ਰੋਜੈਕਟ ਤੇ ਤਕਰੀਬਨ $1.5 ਮਿਲੀਅਨ ਖਰਚ ਕੀਤਾ ਗਿਅਾ ਹੈ | ਜੋ ਕਿ ਸਾਰਾ ਹੀ ਨਿੳੂਜ਼ੀਲੈਂਡ ਵਾਸੀਅਾਂ ਵਲੋਂ ਦਿੱਤਾ ਗਿਅਾ ਹੈ | 
ਇਸ ਦੇ ਤਹਿਤ ਤਕਰੀਬਨ 36 ਸਕੂਲ ਨੇਪਾਲ ਵਿੱਚ ਬਣਾਏ ਜਾਣੇ ਸਨ ਅਤੇ ਇੰਨਾਂ ਵਿਚੋਂ ਸਿਰਫ 8 ਸਕੂਲ ਬਾਕੀ ਜੋ ਕਿ ਕੁਝ ਹੀ ਹਫਤਿਅਾ ਵਿੱਚ ਬਣ ਕੇ ਤਿਅਾਰ ਹੋ ਜਾਣਗੇ | ਇਸਦੇ ਨਾਲ ਤਕਰੀਬਨ 7000 ਗਰੀਬ ਵਿਦਿਅਾਰਥੀਅਾਂ ਨੂੰ ਸਿੱਧੇ ਤੌਰ ਤੇ ਲਾਹਾ ਪੁੱਜੇਗਾ  |