ਅਾਕਲੈਂਡ ਵਾਸੀਅਾਂ ਲਈ ਜੁਲਾਈ ਵਿੱਚ ਚਲਾਈਅਾਂ ਜਾਣਗੀਅਾਂ ਹੋਰ ਨਵੀਅਾਂ ਬੱਸਾਂ…

0
118

ਅਾਕਲੈਂਡ (24 ਮਈ) 🙁 ਐਨ ਜੈਡ ਪੰਜਾਬੀ ਨਿਊਜ਼ ਬਿਊਰੋ )
ਅਾਕਲੈਂਡ ਦੇ ਕੇਂਦਰੀ ਹਿੱਸੇ ਵਿੱਚ ਲੋਕਾਂ ਦੀ ਸਹੂਲਤ ਦੇ ਲਈ ਜੁਲਾਈ 8 ਤੋਂ ਬੱਸਾਂ ਦੀ ਗਿਣਤੀ ਵਧਾਈ ਜਾਵੇਗੀ |  ਇਸਦੇ ਨਾਲ ਹੀ 'ਦ ਟਮਾਕੀ ਲਿੰਕ' ਵੀ ਸ਼ੁਰੂ ਕੀਤਾ ਜਾਵੇਗਾ, ਤਾਂ ਜੋ ਲੋਕਾਂ ਨੂੰ ਇਥੇ ਜਾਣਾ ਸੁਖਾਲਾ ਰਹੇ |
ਜਿਕਰਯੋਗ ਹੈ ਕਿ ਸੇਂਟ ਲਯੁਕਿਸ, ਕਿੰਗਜ਼ਲੈਂਡ, ਪੋਨਸਨ ਬੇਅ ਅਤੇ ਵਾਈਨ ਯਾਰਡ ਕੁਅਾਰਟਰ ਲਈ ਹਰ 15 ਤੋਂ 20 ਮਿੰਟ ਬਾਅਦ ਬੱਸ ਸੇਵਾ ਮੁਹੱਈਅਾ ਕਰਵਾਈ ਜਾਵੇਗੀ ਅਤੇ ਇਹ ਸੇਵਾ ਸਵੇਰ 7 ਵਜੇ ਤੋਂ ਲੈ ਕੇ ਰਾਤ 7 ਵਜੇ ਤੱਕ ਸਾਰਾ ਹਫਤਾ ਚੱਲੇਗੀ | 
ਅਾਕਲੈਂਡ ਟ੍ਰਾਂਸਪੋਰਟ ਦੇ ਨੈੱਟਵਰਕ ਡਵੈਲਪਮੈਂਟ ਮੈਨੇਜਰ ਅੈਨਥਨੀ ਕਰਾਸ ਨੇ ਵਧੇਰੇ ਜਾਣਕਾਰੀ ਦਿੰਦਿਅਾਂ ਦੱਸਿਅਾ ਕਿ ਲੋਕਾਂ ਦੀ ਸਹੂਲਤ ਲਈ ਅਤੇ ਵੱਧ ਤੋਂ ਵੱਧ ਇਲਾਕੇ ਅਾਪਸ ਵਿੱਚ ਜੋੜਨ ਦੇ ਮੱਦੇਨਜ਼ਰ ਇਹ ਬੱਸਾਂ ਚਲਾਈਅਾਂ ਜਾਣਗੀਅਾਂ |