ਅਾਕਲੈਂਡ ਵਿੱਚ ਵਧੇ ਮਹਿਲਾ ਚੋਰਾਂ ਦੇ ਹੌਂਸਲੇ, ਚੋਰੀ ਕਰਨ ਵੇਲੇ ਕਾਰ ਦੀ ਮਾਲਕ ਨੂੰ ਦਰੜਿਅਾ..

0
829

ਅਾਕਲੈਂਡ (21 ਜੂਨ) : ਘਟਨਾ ਮੰਗਲਵਾਰ ਰਾਤ ਅਾਕਲੈਂਡ ਦੇ ਮੈਸੀ ਦੇ ਰੋਇਲ ਰੋਡ ਤੇ ਵਾਪਰੀ, ਜਿਥੇ ਇੱਕ ਮਹਿਲਾ ਇੱਕ 58 ਸਾਲਾ ਬਜੁਰਗ ਦੇ ਘਰ ਵਿੱਚ ਜਾ ਵੜੀ ਅਤੇ ੳੁਸਦੀ ਕਾਰ ਚੋਰੀ ਕਰਨ ਦੀ ਕੋਸ਼ਿਸ਼ ਕੀਤੀ | 
ਜਦੋਂ ੳੁਕਤ ਬਜੁਰਗ ਮਹਿਲਾ ਨੇ ਗੱਡੀ ਦੀ ਅਵਾਜ ਸੁਣੀ ਅਤੇ ਘਰ ਤੋਂ ਬਹਾਰ ਨਿਕਲੀ ਤਾਂ ੳੁਸਨੇ ਕਾਰ ਨੂੰ ਰੋਕਣ ਦੀ ਕੋਸ਼ਿਸ਼ ਕੀਤੀ | ਪਰ ਚੋਰ ਕਾਰ ਲੈ ਕੇ ਭੱਜਣ ਵਿੱਚ ਸਫਲ ਹੋ ਗਈ | 
ਪੁਲਿਸ ਨੂੰ ਸ਼ੱਕ ਹੈ ਕਿ ੳੁਕਤ ਦੋਸ਼ੀ ਮਹਿਲਾ ਦਾ ਹੋਰ ਚੋਰੀ ਦੀਅਾਂ ਘਟਨਾਂਵਾਂ ਵਿੱਚ ਵੀ ਹੱਥ ਹੋ ਸਕਦਾ ਹੈ | ਮਹਿਲਾ ਮਾੳੁਰੀ ਜਾਂ ਪੋਲੀਨੇਸ਼ੀਅਨ ਮੂਲ ਦੀ ਦੱਸੀ ਜਾ ਰਹੀ ਹੈ | ੳੁਸਦੇ ਵਾਲ ਭੂਰੇ ਅਤੇ ਪਤਲੀ ਅਤੇ ਕੱਦ ਲੰਬਾ ਹੈ | ਜੇਕਰ ਕਿਸੇ ਨੂੰ ਵੀ ਇਸ ਬਾਬਤ ਜਾਣਕਾਰੀ ਹੋਵੇ ਤਾਂ ਜਲਦ ਤੋਂ ਪੁਲਿਸ ਨੂੰ ਸੂਚਿਤ ਕਰਨ |