ਅਾਖਿਰਕਾਰ ਕੀ ਹੈ ਨਿੳੂਜ਼ੀਲੈਂਡ ਪਰਵਾਸੀ ਡਰਾਈਵਰਾਂ ਦੀ ਭਰਤੀ ਦਾ ਭੱਖਦਾ ਮਸਲਾ ਅਤੇ ਕਿੰਨੀ-ਕਿੰਨੀ ਤਨਖਾਹ ਲੈਂਦੇ ਹਨ ਬੱਸ ਡਰਾਈਵਰ ਨਿੳੂਜ਼ੀਲੈਂਡ ਵਿੱਚ…

0
219

ਅਾਕਲੈਂਡ (7 ਅਪ੍ਰੈਲ) : ਅਾਕਲੈਂਡ ਅਤੇ ਵੈਲਿੰਗਟਨ ਵਿੱਚ ਬੱਸ ਡਰਾਈਵਰਾਂ ਦੀ ਭਰਤੀ ਇੱਕ ਭੱਖਦਾ ਮਸਲਾ ਬਣਿਅਾ ਹੋਇਅਾ ਹੈ | ਜਿਥੇ ਰੀਚੀਜ਼ ਕੰਪਨੀ ਦਾ ਦਾਅਵਾ ਹੈ ਕਿ ੳੁਨਾਂ ਨੂੰ ਨਿੳੂਜ਼ੀਲੈਂਡ ਵਿੱਚ ਕਰਮਚਾਰੀ ਭਰਤੀ ਲਈ ਨਹੀਂ ਮਿਲ ਰਹੇ ਹਨ |
ੳੁਥੇ ਦੂਜੇ ਪਾਸੇ ਡਰਾਈਵਰਾਂ ਦਾ ਕਹਿਣਾ ਹੈ ਕਿ ਇਹ ਕੰਪਨੀਅਾਂ ੳੁਨਾਂ ਨੂੰ ਚੰਗੀ ਤਨਖਾਹ ਅਤੇ ਭੱਤੇ ਨਹੀਂ ਦਿੰਦੀਅਾਂ ਅਤੇ ਨਾ ਹੀ ਨਿੳੂਜ਼ੀਲੈਂਡ ਵਿੱਚ ਡਰਾਈਵਰਾਂ ਦਾ ਕੋਈ ਕਮੀ ਹੈ |
ਅਾਓ ਜਾਣੀਏ ਨਿੳੂਜ਼ੀਲੈਂਡ ਵਿੱਚ ਵੱਖੋ-ਵੱਖ ਥਾਂਵਾਂ ਤੇ ਮਿਲਦੀ ਡਰਾਈਵਰਾਂ ਦੀ ਤਨਖਾਹ ਬਾਰੇ :-

advertisement


ਵੈਲਿੰਗਟਨ ਵਿੱਚ ਡਰਾਈਵਰਾਂ ਦੀ ਤਨਖਾਹ $24 ਤੋਂ ਲੈ ਕੇ $29 ਤੱਕ ਹੈ | ਇਸਦੇ ਨਾਲ ਡਰਾਈਵਰਾਂ ਦੀ ਬੇਸ ਰੇਟ ਦੇ ਨਾਲ ਹੋਰ ਭੱਤੇ ਵੀ ਦਿੱਤੇ ਜਾਂਦੇ ਹਨ | 
ਜਦਕਿ ਅਾਕਲੈਂਡ ਵਿੱਚ ਵੱਧ ਤੋਂ ਵੱਧ ਤਨਖਾਹ $22 ਪ੍ਰਤੀ ਘੰਟਾ ਹੈ | 
ਕ੍ਰਾਈਸਚਰਚ ਵਿੱਚ ਅੌਸਤ ਤਨਖਾਹ $20 ਪ੍ਰਤੀ ਘੰਟਾ ਹੈ | ਕਈ ਡਰਾਈਵਰਾਂ ਨੂੰ $18 ਤਨਖਾਹ ਵੀ ਦਿੱਤੀ ਜਾਦੀ ਹੈ |
ਜੇਕਰ ਗੱਲ ਕਰੀਏ ਸਰਕਾਰੀ ਵੈੱਬਸਾਈਟ ਦੀ ਤਾਂ ੳੁਸ ਹਿਸਾਬ ਨਾਲ ਡਰਾਈਵਰਾਂ ਦੀ ਤਨਖਾਹ $17 ਤੋਂ $23 ਪ੍ਰਤੀ ਘੰਟਾ ਹੋਣੀ ਚਾਹੀਦੀ ਹੈ |
ਹੈਮਿਲਟਨ ਵਿੱਚ $17 ਤੋਂ $19 ਅਤੇ ਟੌਰੰਗਾ ਵਿੱਚ $17 ਤੋਂ $19.5 ਤਨਖਾਹ ਦਿੱਤੀ ਜਾਂਦੀ ਹੈ |
ਦੱਸਣਯੋਗ ਹੈ ਕਿ ਰੀਚੀਜ਼ ਕੰਪਨੀ ਦਾ ਇਸ ਬਾਬਤ ਇਹ ਕਹਿਣਾ ਹੈ ਕਿ ਅਸੀਂ ਅਾਪਣੇ ਕਰਮਚਾਰੀਅਾਂ ਨੂੰ ਸਰਕਾਰੀ ਮਾਣਕਾਂ ਦੇ ਅਨੁਸਾਰ ਤਨਖਾਹ ਦੇ ਰਹੇ ਹਾਂ | ਪਰ ਸਾਨੂੰ ਨਿੳੂਜ਼ੀਲੈਂਡ ਵਿੱਚ ਡਰਾਈਵਰ ਨਾ ਮਿਲਣ ਦੇ ਚਲਦਿਅਾਂ ਹੀ ਪਰਵਾਸੀ ਡਰਾਈਵਰਾਂ ਦੀ ਮੰਗ ਕੀਤੀ ਜਾ ਰਹੀ ਹੈ |