ਅਾਤਮ ਹੱਤਿਅਾ ਦੀ ਕੋਸ਼ਿਸ਼ ਕਰਨ ਵਾਲੇ ਵਿਦਿਅਾਰਥੀ ਤੋਂ ਵਿਕਟੋਰੀਅਾ ਯੂਨੀਵਰਸਿਟੀ ਨੇ ਛੁਡਵਾਈ ਯੂਨੀਵਰਸਿਟੀ ਵਲੋਂ ਦਿੱਤੀ ਰਿਹਾਇਸ਼…

0
149

ਅਾਕਲੈਂਡ (26 ਸਤੰਬਰ) : ਵਿਕਟੋਰੀਅਾ ਯੂਨੀਵਰਸਿਟੀ ਦੇ ਇੱਕ ਵਿਦਿਅਾਰਥੀ ਵਲੋਂ ਯੂਨੀਵਰਸਿਟੀ ਤੇ ਇਲਜਾਮ ਲਗਾਇਅਾ ਗਿਅਾ ਹੈ ਕਿ ਯੂਨੀਵਰਸਿਟੀ ਵਲੋਂ ੳੁਸਦਾ ਰਿਹਾਇਸ਼ੀ ਕਮਰਾ ਇਸ ਲਈ ਖਾਲੀ ਕਰਵਾ ਲਿਅਾ ਗਿਅਾ ਹੈ ਕਿੳੁਕਿ ੳੁਸਨੇ ਅਾਤਮ ਹੱਤਿਅਾ ਕਰਨ ਦੀ ਕੋਸ਼ਿਸ਼ ਕੀਤੀ ਸੀ | ਪਰ ਵਿਦਿਅਾਰਥੀ ਦਾ ਕਹਿਣਾ ਹੈ ਕਿ ੳੁਸ ਵਲੋਂ ਇਹ ਕਦਮ ਨਮੌਸ਼ੀ ਵਿਚੋਂ ਗੁਜ਼ਰਨ ਦੇ ਚੱਲਦਿਅਾਂ ਚੁੱਕਿਅਾ ਗਿਅਾ ਸੀ ਅਤੇ ਯੂਨੀਵਰਸਿਟੀ ਵਲੋਂ ਕੀਤਾ ਗਿਅਾ ਇਹ ਵਤੀਰਾ ਬਹੁਤ ਹੀ ਗਲਤ ਹੈ |
ਮਾਮਲਾ ਲੋਕਾਂ ਦੇ ਸਾਹਮਣੇ ਅਾੳੁਣ ਤੋਂ ਬਾਅਦ ਵਿਕਟੋਰੀਅਾ ਯੂਨੀਵਰਸਿਟੀ ਦੇ ਹੈੱਡ ਅਾਫ ਕੰਬਰਲੈਂਡ ਹਾਲ ਦੇ ਰੇਨ ਫੋਰਡਿਕਸ ਨੇ ਗੱਲ ਤੇ ਪੜਦਾ ਪਾੳੁਂਦਿਅਾਂ ਕਿਹਾ ਕਿ ਵਿਦਿਅਾਰਥੀ ਨੂੰ ਯੂਨੀਵਰਸਿਟੀ ਦੀ ਰਿਹਾਇਸ਼ ਇਸ ਲਈ ਛੱਡਣ ਲਈ ਕਿਹਾ ਗਿਅਾ ਸੀ ਤਾਂ ਜੋ ੳੁਹ ਅਾਪਣੇ ਮਾਪਿਅਾਂ ਨਾਲ ਰਹਿ ਸਕੇ ਅਤੇ ਅਾਪਣੇ ਜੀਵਨ ਵਿੱਚ ਚੰਗੀ ਤਬਦੀਲੀ ਲਿਅਾ ਸਕੇ | 
ਦੱਸਣਯੋਗ ਹੈ ਕਿ ਯੂਨੀਵਰਸਿਟੀ ਦੇ ਵਿਵਹਾਰ ਦੇ ਚੱਲਦਿਅਾਂ ਯੂਨੀਵਰਸਿਟੀ ਦੀ ਲੋਕਾਂ ਵਲੋਂ ਕਾਫੀ ਅਲੋਚਨਾ ਕੀਤੀ ਜਾ ਰਹੀ ਹੈ |