ਅਾਸਟ੍ਰੇਲੀਅਾ ਤੋਂ 14 ਅਪਰਾਧੀ ਨਿੳੂਜ਼ੀਲੈਂਡ ਕੀਤੇ ਗਏ ਡਿਪੋਰਟ…

0
135

ਅਾਕਲੈਂਡ (19 ਸਤੰਬਰ) : ਅੱਜ ਅਾਕਲੈਂਡ ਇੰਟਰਨੈਸ਼ਨਲ ਏਅਰਪੋਰਟ ਤੇ 12 ਅਾਦਮੀਅਾਂ ਅਤੇ 2 ਮਹਿਲਾਂਵਾਂ ਸਮੇਤ ਅਾਸਟ੍ਰੇਲੀਅਾ ਪੁਲਿਸ ਦੀ ਅਗਵਾਈ ਵਿੱਚ ਇੱਕ ਜਹਾਜ ਪੁੱਜਾ | ਇਥੋਂ ਇੰਨਾਂ ਨੂੰ ਅਾਕਲੈਂਡ ਪੁਲਿਸ ਦੇ ਹਵਾਲੇ ਕਰ ਦਿੱਤਾ ਜਾਵੇਗਾ |
ਹੁਣ ਪੁਲਿਸ ਤੈਅ ਕਰੇਗੀ ਕਿ ਇੰਨਾਂ ਨੂੰ ਸਮਾਜ ਵਿੱਚ ਕਿਸ ਤਰਾਂ ਢਾਲਣਾ ਹੈ | ਜਿੱਥੇ ੳੁਨਾਂ ਨੂੰ ਸਮਾਜ ਵਿੱਚ ਚੰਗੇ ਨਾਗਰਿਕ ਬਨਣ ਦੇ ਕੋਰਸ ਕਰਵਾਏ ਜਾਣਗੇ, ੳੁਥੇ ਦੂਜੇ ਪਾਸੇ ਇਹ ਵੀ ਧਿਅਾਨ ਰੱਖਿਅਾ ਜਾਵੇਗਾ, ਕਿ ਦੂਜੇ ਲੋਕਾਂ ਨੂੰ ਇੰਨਾਂ ਤੋਂ ਕੋਈ ਨੁਕਸਾਨ ਨਾ ਹੋਵੇ |
ਦੱਸਣਯੋਗ ਹੈ ਕਿ 2014 ਵਿੱਚ ਅਾਸਟ੍ਰੇਲੀਅਾ ਕਾਨੂੰਨਾਂ ਵਿੱਚ ਅਾਏ ਬਦਲਾਂਵਾਂ ਤੋਂ ਬਾਅਦ 2015 ਤੋਂ ਲੈ ਕੇ ਅਗਸਤ 2018 ਤੱਕ 1394 ਨਿੳੂਜ਼ੀਲੈਂਡ ਵਾਸੀ ਅਾਸਟ੍ਰੇਲੀਅਾ ਤੋਂ ਵਾਪਿਸ ਭੇਜੇ ਜਾ ਚੁੱਕੇ ਹਨ | ਇੰਨਾਂ ਸਾਰੇ ਅਪਰਾਧੀਅਾਂ ਦੀ ਪਹਿਚਾਣ ਕਾਨੂੰਨੀ ਕਾਰਨਾਂ ਦੇ ਚੱਲਦੇ ਗੁਪਤ ਰੱਖੀ ਜਾਵੇਗੀ, ਪਰ ਨਾਲ ਹੀ ਪੁਲਿਸ ਵਲੋਂ ਇੰਨਾਂ ਦੀਅਾਂ ਗਤੀਵਿਧੀਅਾਂ ਤੇ ਵੀ ਧਿਅਾਨ ਰੱਖਿਅਾ ਜਾਵੇਗਾ |