ਅਾਕਲੈਂਡ (16 ਅਪ੍ਰੈਲ) : ਗੁਰਦੁਅਾਰਾ ਦੁੱਖ ਨਿਵਾਰਨ ਪਾਪਾਕੂਰਾ ਦੀ ਰਸਮੀ ਸ਼ੁਰੂਅਾਤ ਬੀਤੇ ਅੈਤਵਾਰ ਸ੍ਰੀ ਅਾਖੰਡ ਪਾਠ ਸਾਹਿਬ ਦੇ ਭੋਗ ੳੁਪਰੰਤ ਹੋ ਗਈ ਹੈ |
ਇਸ ਮੌਕੇ ਪੰਥ ਦੇ ਪ੍ਰਸਿੱਧ ਕਥਾਵਾਚਕ ਸਰਦਾਰ ਸਰਬਜੀਤ ਸਿੰਘ ਢੋਟੀਅਾਂ ਵਲੋਂ ਅਤੇ ਹਜ਼ੂਰੀ ਰਾਗੀ ਭਾਈ ਬਲਰਾਮ ਸਿੰਘ ਸਿਰਸਾ ਵਾਲਿਅਾਂ ਵਲੋਂ ਲਗਾਤਾਰ 2 ਹਫਤੇ ਤੱਕ ਸ਼ਾਮ 6 ਵਜੇ ਤੋਂ 8 ਵਜੇ ਤੱਕ ਦੀਵਾਨ ਸਜਾਏ ਜਾਣਗੇ | ਇਸ ਮੌਕੇ ਗੁਰੂ ਕਾ ਲੰਗਰ ਅਤੁੱਟ ਵਰਤੇਗਾ |