ਅੰਬੇਦਕਰ ਸਪੋਰਟਸ ਅੈਂਡ ਕਲਚਰਲ ਕਲੱਬ ਵਲੋਂ ਕਲੱਬ ਦੇ 25 ਸਾਲ ਪੂਰੇ ਹੋਣ ਦੇ ਚੱਲਦੇ ਮਨਾਈ ਜਾਵੇਗੀ ਸਿਲਵਰ ਜੁਬਲੀ…

0
73

ਅਾਕਲੈਂਡ (9 ਸਤੰਬਰ) : ਅੰਬੇਦਕਰ ਸਪੋਰਟਸ ਅੈਂਡ ਕਲਚਰਲ ਕਲੱਬ ਵਲੋਂ ਅਾਪਣੇ ਕਲੱਬ ਦੇ 25 ਸਾਲ ਪੂਰੇ ਹੋਣ ਦੇ ਚੱਲਦੇ, ਕਲਚਰਲ ਪ੍ਰੋਗਰਾਮ ਕਰਵਾਇਅਾ ਜਾਵੇਗਾ | 
ਇਹ ਪ੍ਰੋਗਰਾਮ 13 ਅਕਤੂਬਰ, ਦਿਨ ਸ਼ਨੀਵਾਰ, ਪੂਕੀਕੂਹੀ ਟਾੳੂਨ ਹਾਲ ਮੈਸੀ ਅਵੈਨਿੳੂ, ਪੂਕੀਕੂਹੀ ਵਿੱਚ ਸ਼ਾਮ 6:30 ਵਜੇ ਮਨਾਇਅਾ ਜਾਵੇਗਾ | ਇਸ ਮੌਕੇ ਨਿੳੂਜ਼ੀਲੈਂਡ ਦੇ ਲੋਕ ਗਾਇਕ ਹਰਦੇਵ ਮਾਹੀ ਨੰਗਲ, ਦੀਪਾ ਦੋਮੇਲੀ, ਸੱਤਾ ਵੈਰੋਵਾਲੀਅਾ ਅਤੇ ਜੋਤੀ ਵਿਰਕ ਵਲੋਂ ਪ੍ਰੋਗਰਾਮ ਵਿੱਚ ਰੰਗ ਭਰੇ ਜਾਣਗੇ | ਸਮੂਹ ਪੰਜਾਬੀ ਭਾਈਚਾਰੇ ਨੂੰ ਵੱਧ ਚੜ ਕੇ ਪਹੁੰਚਣ ਦੀ ਅਪੀਲ ਕੀਤੀ ਜਾਂਦੀ ਹੈ |
ਇਥੇ ਦੱਸਣਯੋਗ ਹੈ ਕਿ ਅੰਬੇਦਕਰ ਸਪੋਰਟਸ ਅੈਂਡ ਕਲਚਰਲ ਕਲੱਬ ਦੇ ਮੈਂਬਰਾਂ ਵਲੋਂ ਕਬੱਡੀ ਦਾ ਪੋਸਟਰ ਵੀ ਰੀਲੀਜ਼ ਕੀਤਾ ਗਿਅਾ ਹੈ | ਜਿਸ ਵਿੱਚ 21 ਅਕਤੂਬਰ ਨੂੰ ਪੂਕੀਕੂਹੀ ਦੇ ਗ੍ਰਾੳੂਂਡਾਂ ਵਿੱਚ ਕਬੱਡੀ ਦੇ ਮੈਚ ਕਰਵਾਏ ਜਾਣਗੇ ਅਤੇ ਨਾਲ ਹੀ ਲੋੜੀਂਦੇ ਇਨਾਮ ਵੀ ਦਿੱਤੇ ਜਾਣਗੇ |
ਇਸ ਬਾਬਤ ਵਧੇਰੇ ਜਾਣਕਾਰੀ ਦਿੰਦਿਅਾਂ ਕਲੱਬ ਪ੍ਰਧਾਨ ਜਸਵਿੰਦਰ ਸੰਧੂ ਨੇ ਦੱਸਿਅਾ ਕਿ ਸਾਡੇ ਕਲੱਬ ਦੀ ਸਿਲਵਰ ਜੁਬਲੀ ਹੋ ਗਈ ਹੈ ਅਤੇ ਇਸ ਮੌਕੇ ਕਰਵਾਏ ਜਾ ਰਹੇ ਪ੍ਰੋਗਰਾਮਾਂ ਅਤੇ ਮੈਚਾਂ ਵਿੱਚ ਖਿਡਾਰੀ ਵੱਦ ਚੜ ਕੇ ਹਿੱਸਾ ਲੈਣ |