ਅੱਜ ਤੋਂ ਵੈਲਿੰਗਟਨ ਵਿੱਚ ਸ਼ੁਰੂਆਤ ਹੋਈ ਇਲੈਕਟ੍ਰਿਕ ਡਬਲ ਡੈਕਰ ਬੱਸਾਂ ਦੀ

0
496

ਆਕਲੈਂਡ (5 ਜੁਲਾਈ): ਨਿਊਜੀਲੈਂਡ ਦੇ ਵੈਲਿੰਗਟਨ ਵਿੱਚ ਅੱਜ ਕਾਰਜਕਾਰੀ ਪ੍ਰਧਾਨ ਮੰਤਰੀ ਵਿਨਸਟਨ ਪੀਟਰਜ ਵਲੋਂ ਪਾਰਲੀਮੈਂਟ ਹਾਊਸ ਦੇ ਬਾਹਰ ਰਸਮੀ ਤੌਰੇ ਇਲੈਕਟ੍ਰੋਨਿਕ ਬੱਸਾਂ ਦੀ ਸ਼ੁਰੂਆਤ ਕੀਤੀ ਗਈ।
ਇਸ ਮੌਕੇ ਉਨ੍ਹਾਂ ਦੇ ਨਾਲ ਵਾਤਾਵਰਣ ਮੰਤਰੀ ਡੈਵਿਡ ਪਾਰਕਰ ਵੀ ਮੌਜੂਦ ਸਨ।
ਦੱਸਣਯੋਗ ਹੈ ਕਿ ਇਹ ਬੱਸਾਂ ਟ੍ਰਾਂਜਿਟ ਕੰਪਨੀ ਵਲੋਂ ਚਲਾਈਆਂ ਜਾਣਗੀਆਂ ਅਤੇ ਨਿਊਜੀਲੈਂਡ ਨੂੰ ਜੀਰੋ ਕਾਰਬਨ ਪੈਦਾ ਕਰਨ ਵਾਲਾ ਦੇਸ਼ ਬਨਾਉਣ ਵੱਲ ਇਹ ਅਹਿਮ ਕਦਮ ਮੰਨਿਆ ਜਾ ਰਿਹਾ ਹੈ।