ਅੱਜ ਤੋਂ ਸ਼ੁਰੂਆਤ ਹੋਈ ਨਿਊਜ਼ੀਲੈਂਡ ਵਿੱਚ 2019 ਦੇ ਸਭ ਤੋਂ ਠੰਡੇ ਹਫ਼ਤੇ ਦੀ 

0
164

ਆਕਲੈਂਡ (17 ਜੂਨ, ਹਰਪ੍ਰੀਤ ਸਿੰਘ): ਅੱਜ ਸੋਮਵਾਰ ਲਗਭਗ ਪੂਰੇ ਨਿਊਜ਼ੀਲੈਂਡ ਵਿੱਚ ਹੀ ਜਮਾਂ ਦੇਣ ਵਾਲੇ ਤਾਪਮਾਨ ਦੇ ਨਾਲ ਦਿਨ ਦੀ ਸ਼ੁਰੂਆਤ ਹੋਈ ਅਤੇ ਮੌਸਮ ਵਿਭਾਗ ਅਨੁਸਾਰ ਬੁੱਧਵਾਰ ਤੱਕ ਮੌਸਮ ਹੋਰ ਠੰਡਾ ਹੁੰਦਾ ਜਾਏਗਾ।

ਮੌਸਮ ਵਿਭਾਗ ਅਨੁਸਾਰ ਨਿਊਜ਼ੀਲੈਂਡ ਦੇ ਜ਼ਿਆਦਾਤਰ ਹਿੱਸੇ ਵਿੱਚ ਬਣ ਰਹੇ ਉੱਚ ਦਬਾਅ ਦੇ ਚੱਲਦਿਆਂ ਮੰਗਲਵਾਰ ਅਤੇ ਬੁੱਧਵਾਰ ਤੱਕ ਤਾਪਮਾਨ ਵਿੱਚ ਹੋਰ ਗਿਰਾਵਟ ਦਰਜ ਕੀਤੀ ਜਾਵੇਗੀ ਅਤੇ ਇਹ ਜਮਾ ਦੇਣ ਵਾਲੇ ਬਿੰਦੂ ਤੱਕ ਪੁੱਜੇਗਾ। ਇਸ ਦੌਰਾਨ ਬੁੱਧਵਾਰ ਦੇ ਤਾਪਮਾਨ ਸਭ ਤੋਂ ਵੱਧ ਗਿਰਾਵਟ ਦਰਜ ਕੀਤੀ ਜਾਏਗੀ ਅਤੇ ਇਹ 2019 ਦਾ ਸਭ ਤੋਂ ਠੰਡਾ ਹਫਤਾ ਹੋਏਗਾ।

ਅੱਜ ਹੈਮਿਲਟਨ ਤੋਂ ਆਕਲੈਂਡ ਦਾ ਤਾਪਮਾਨ 1 ਡਿਗਰੀ ਤੋਂ ਲੈ ਕੇ 4 ਡਿਗਰੀ ਦੇ ਵਿਚਕਾਰ ਦਰਜ ਕੀਤਾ ਗਿਆ, ਜਦਕਿ ਵੈਲਿੰਗਟਨ ਵਿੱਚ 6 ਡਿਗਰੀ ਤਾਪਮਾਨ, ਕ੍ਰਾਈਸਚਰਚ ਵਿੱਚ -1 ਡਿਗਰੀ, ਵੈਲਿੰਗਟਨ ਵਿੱਚ -3 ਡਿਗਰੀ ਤੱਕ ਦਰਜ ਕੀਤਾ ਗਿਆ।