ਅੱਤਵਾਦ ਦੇ ਡਰੋਂ ਸੀਰੀਆ ਛੱਡ ਨਿਊਜ਼ੀਲੈਂਡ ਪੁੱਜੇ ਕਈ ਰਫਿਊਜੀ ਨੌਜਵਾਨ ਵੀ ਮਾਰੇ ਗਏ ਬੀਤੇ ਦਿਨੀਂ ਹੋਏ ਹਮਲੇ ਵਿੱਚ…

0
98

ਆਕਲੈਂਡ (16 ਮਾਰਚ ) : ਪਿਛਲੇ ਕਈ ਸਾਲਾਂ ਤੋਂ ਸੀਰੀਆ ਵਿੱਚ ਆਈਐਸਆਈਐਸ ਅੱਤਵਾਦ ਫੈਲਾ ਰਹੀ ਹੈ ਅਤੇ ਇਸ ਅੱਤਵਾਦ ਤੋਂ ਡਰਦਿਆਂ ਚੰਗੇ ਭਵਿੱਖ ਦੀ ਭਾਲ ਵਿੱਚ ਸੀਰੀਆ ਤੋਂ ਕਈ ਪਰਿਵਾਰ ਨਿਊਜ਼ੀਲੈਂਡ ਰਫਿਊਜੀ ਬਣ ਪੁੱਜੇ ਸਨ | 
ਪਰ ਮਾੜੀ ਕਿਸਮਤ ਕਿ ਬੀਤੇ ਦਿਨੀਂ ਹੋਏ ਹਮਲੇ ਵਿੱਚ ਇੰਨਾਂ ਰਫਿਊਜੀ ਪਰਿਵਾਰਾਂ ਦੇ ਕਈ ਨੌਜਵਾਨ ਵੀ ਮਾਰੇ ਗਏ, ਜੋ ਕਿ ਨਮਾਜ਼ ਪੜਨ ਲਈ ਮਸਜਿਦ ਵਿੱਚ ਪੁੱਜੇ ਸਨ | ਇੰਨਾਂ ਵਿੱਚ ਕਈ ਮਾਂਵਾਂ ਦੇ ਪੁੱਤ, ਕਈਆਂ ਦੇ ਭਰਾ ਅਤੇ ਕਈਆਂ ਦੇ ਪਤੀ ਸ਼ਾਮਿਲ ਸਨ | ਸਭ ਤੋਂ ਦਿਲ ਹਿਲਾ ਦੇਣ ਵਾਲੀ ਤਾਂ ਉਸ 8 ਸਾਲਾ ਬੱਚੇ ਦੀ ਮੌਤ ਸੀ, ਜਿਸਨੂੰ ਦੀਨ-ਦੁਨੀਆ ਦੀ ਖਬਰ ਵੀ ਨਹੀਂ ਸੀ ਅਤੇ ਉਹ ਅੱਤਵਾਦ ਦਾ ਸ਼ਿਕਾਰ ਹੋ ਗਿਆ |