ਆਉਂਦੀ ਫਰਵਰੀ ਵਿੱਚ ਪਾਇਲਟ ਬਣ ਭਾਰਤ ਵਾਪਿਸ ਪਰਤਣ ਦੀ ਯੋਜਨਾ ਸੀ ਮ੍ਰਿਤਕ ਅਮਨ ਕੁਮਾਰ ਦੀ

0
297

ਆਕਲੈਂਡ (2 ਜਨਵਰੀ): ਅਮਨ ਕੁਮਾਰ (20) ਦੀ ਬੀਤੀ 21 ਦਸੰਬਰ ਨੂੰ ਹਾਕਸ ਬੇਅ ਦੇ ਮਰਾਇਟੋਟਾਰਾ  ਝਰਨੇ ਵਿਚ ਡੁੱਬਣ ਦੇ ਚੱਲਦਿਆਂ ਮੌਤ ਹੋ ਗਈ ਸੀ ਅਤੇ ਬੀਤੀ 31 ਦਸੰਬਰ ਨੂੰ ਉਸਦੀ ਲਾਸ਼ ਉਸਦੇ ਘਰ ਦਿਆਂ ਨੂੰ ਭਾਰਤ ਵਿੱਚ ਭੇਜੀ ਗਈ ਹੈ। 

ਦਿੱਲੀ ਤੋਂ ਅਮਨ ਕੁਮਾਰ ਦੇ ਚਚੇਰੇ ਭਰਾ ਅਜੀਤ ਸਿੰਘ ਨੇ ਦੱਸਿਆ ਕਿ ਅਮਨ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਅਤੇ ਉਸ ਦੀ ਮਨਸ਼ਾ ਪੜ੍ਹਾਈ ਪੂਰੀ ਕਰ ਵਾਪਿਸ ਇੰਡੀਆ ਪਰਤਣ ਦੀ ਸੀ ।

ਦੱਸਣਯੋਗ ਹੈ ਕਿ ਅਮਨ ਨਿਊਜ਼ੀਲੈਂਡ ਵਿੱਚ ਏਅਰ ਹਾਕਸ ਬੇ ਫਲਾਈਟ ਸਕੂਲ ਵਿੱਚ ਪੜ੍ਹਦਾ ਸੀ ਅਤੇ ਉਸ ਦੀ ਇੱਛਾ ਇੱਕ ਪਾਇਲਟ ਬਣਨ ਦੀ ਸੀ{ ਉਸ ਦੀ ਪੜ੍ਹਾਈ ਆਉਂਦੀ ਫਰਵਰੀ ਵਿੱਚ ਪੂਰੀ ਹੋਣ ਵਾਲੀ ਸੀ ਅਤੇ ਇਸ ਤੋਂ ਬਾਅਦ ਉਸ ਦੀ ਯੋਜਨਾ ਇੰਡੀਆ ਵਾਪਸ ਜਾ ਕੇ ਬਤੌਰ ਪਾਇਲਟ ਆਪਣਾ ਕਰੀਅਰ ਸ਼ੁਰੂ ਕਰਨ ਦੀ ਸੀ। ਪਰ ਇਸ ਦਰਦਨਾਕ ਹਾਦਸੇ ਨੇ ਪਰਿਵਾਰਿਕ ਮੈਂਬਰਾਂ ਨੂੰ ਪੂਰੀ ਤਰ੍ਹਾਂ ਹਿਲਾ ਕੇ ਰੱਖ ਦਿੱਤਾ ਹੈ, ਜਿਨ੍ਹਾਂ ਨੂੰ ਅਮਨ ਤੋਂ ਬਹੁਤ ਆਸਾਂ ਸਨ।