ਆਕਲੈਂਡ ਅਤੇ ਵੈਲਿੰਗਟਨ ਵਿੱਚ ਘਟੀ ਮਹਿੰਗਾਈ…

0
296

ਆਕਲੈਂਡ (28 ਜੂਨ, ਹਰਪ੍ਰੀਤ ਸਿੰਘ ) :  ਮਰਕਰ ਵਲੋਂ ਕੀਤੇ ਗਏ ਸਰਵੇਅ ਵਿੱਚ ਸਾਹਮਣੇ ਆਇਆ ਕਿ ਆਕਲੈਂਡ ਅਤੇ ਵੈਲਿੰਗਟਨ ਵਿੱਚ ਮਹਿੰਗਾਈ ਪਿਛਲੇ ਸਾਲ ਦੇ ਮੁਕਾਬਲੇ ਕਾਫੀ ਘਟੀ ਹੈ | 
ਇਹ ਸਰਵੇਅ 209 ਦੇਸ਼ਾਂ ਦੇ ਵੱਖੋ-ਵੱਖ ਸ਼ਹਿਰਾਂ ਵਿੱਚ ਕੀਤਾ ਗਿਆ ਸੀ, ਜਿਸ ਵਿੱਚ ਆਕਲੈਂਡ 81ਵੇਂ ਤੋਂ 89ਵੇਂ ਨੰਬਰ 'ਤੇ ਆ ਗਿਆ ਹੈ ਅਤੇ ਵੈਲਿੰਗਟਨ 113 ਤੋਂ 114 ਨੰਬਰ 'ਤੇ ਆ ਗਿਆ ਹੈ |
ਮਰਕਰ ਦੀ ਕੈਟੀ ਕੋਸਟਾ ਨੇ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਜਿਹਾ ਨਿਊਜ਼ੀਲੈਂਡ ਡਾਲਰ ਵਿੱਚ ਆਈ ਗਿਰਾਵਟ ਅਤੇ ਅੰਤਰਰਾਸ਼ਟਰੀ ਮਾਰਕੀਟ ਵਿੱਚ ਵਾਧੇ ਦੇ ਕਾਰਨ ਹੋਇਆ ਹੈ |  
ਜਿਕਰਯੋਗ ਹੈ ਕਿ ਆਸਟ੍ਰੇਲੀਆ ਦਾ ਸ਼ਹਿਰ ਸਿਡਨੀ ਜੋ ਕਿ 21 ਤੋਂ 50ਵੇਂ ਨੰਬਰ 'ਤੇ ਆ ਗਿਆ ਹੈ ਅਤੇ ਮੈਲਬੋਰਨ ਵੀ 21 ਤੋਂ 79ਵੇਂ ਨੰਬਰ 'ਤੇ ਆ ਗਿਆ ਹੈ |