ਆਕਲੈਂਡ ਏਅਰਪੋਰਟ ‘ਤੇ ਨਸ਼ੇ ਦੀ ਵੱਡੀ ਖੇਪ ਬਰਾਮਦ, 4 ਦੀ ਹੋਈ ਗ੍ਰਿਫਤਾਰੀ…

0
179

ਆਕਲੈਂਡ (6 ਮਈ, ਹਰਪ੍ਰੀਤ ਸਿੰਘ) : ਆਕਲੈਂਡ ਏਅਰਪੋਰਟ 'ਤੇ ਦੋ ਵੱਖੋ-ਵੱਖ ਛਾਪੇਮਾਰੀਆਂ ਦੌਰਾਨ 22 ਕਿਲੋ ਨਸ਼ੇ ਦੀ ਵੱਡੀ ਖੇਪ ਦੀ ਬਰਾਮਦਗੀ ਹੋਈ ਹੈ ਅਤੇ ਇਸਦੇ ਚੱਲਦੇ 4 ਲੋਕਾਂ ਦੀ ਗ੍ਰਿਫਤਾਰੀ ਵੀ ਕੀਤੀ ਗਈ ਹੈ | 
ਜਾਣਕਾਰੀ ਅਨੁਸਾਰ 2 ਲੋਕਾਂ ਦੇ ਬੈਗ ਵਿੱਚੋਂ ਤਕਰੀਬਨ $9.6 ਮਿਲੀਅਨ ਦੀ 2 ਕਿਲੋਗ੍ਰਾਮ ਕੋਕੀਨ ਅਤੇ ਮੈਥਮਫੈਟਾਮਾਈਨ ਬਰਾਮਦ ਕੀਤੀ ਗਈ ਹੈ | 
ਇਸਦੇ ਨਾਲ ਹੀ ਅਰਜਨਟੀਨਾ ਤੋਂ ਆਏ 20 ਸਾਲਾ ਆਕਲੈਂਡ ਦੀ ਮਹਿਲਾ ਅਤੇ 30 ਸਾਲਾ ਹੈਮਿਲਟਨ ਦੇ ਵਿਅਕਤੀ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ, ਜਿੰਨਾਂ ਕੋਲੋਂ $2.1 ਮਿਲੀਅਨ ਦੀ 7 ਕਿਲੋ ਕੋਕੀਨ ਪੇਸਟ ਮਿਲੀ ਹੈ | ਜਿਕਰਯੋਗ ਹੈ ਕਿ ਕੰਪਨੀ ਨੂੰ $27.1 ਮਿਲੀਅਨ ਦਾ ਨੁਕਸਾਨ ਇਸੇ ਦੇ ਚੱਲਦੇ ਹੋਇਆ ਹੈ |