ਆਕਲੈਂਡ ਏਅਰਪੋਰਟ ਦੇ ਨਜ਼ਦੀਕ ਮਿਲਿਆ ਸ਼ੱਕੀ ਪੈਕੇਜ…

0
159

ਬੁਲਾਇਆ ਗਿਆ ਬੰਬ ਸਕੁਐਡ ਨੂੰ
ਆਕਲੈਂਡ (3 ਜੂਨ, ਹਰਪ੍ਰੀਤ ਸਿੰਘ) : ਘਟਨਾ ਬੀਤੇ ਦਿਨੀਂ ਵਾਪਰੀ ਦੱਸੀ ਜਾ ਰਹੀ ਹੈ, ਜਦੋਂ ਆਕਲੈਂਡ ਏਅਰਪੋਰਟ ਦੇ ਨਜ਼ਦੀਕ ਮੇਲ ਸੈਂਟਰ ਵਿੱਚ ਇੱਕ ਸ਼ੱਕੀ ਪੈਕੇਜ ਮਿਲਣ ਤੋਂ ਬਾਅਦ ਮੌਕੇ 'ਤੇ ਬੰਬ ਸਕੁਐਡ ਨੂੰ ਬੁਲਾਇਆ ਗਿਆ |
ਸ਼ੱਕੀ ਪੈਕੇਜ ਮਿਲਣ ਤੋਂ ਬਾਅਦ ਪੂਰੇ ਮੇਲ ਸੈਂਟਰ ਨੂੰ ਖਾਲੀ ਕਰਵਾਇਆ ਗਿਆ |
ਮੌਕੇ 'ਤੇ ਐਨਜ਼ੈਡਡੀਐਫ ਐਕਸਪਲੋਜ਼ਿਵ ਓਰਡੀਨੈਂਸ ਡਿਪੋਸਜ਼ਲ ਟੀਮ ਵਲੋਂ ਪੈਕੇਜ ਦੀ ਛਾਣਬੀਣ ਕੀਤੀ ਗਈ, ਪਰ ਉਹ ਬੰਬ ਨਹੀਂ ਸੀ | ਦਰਅਸਲ ਇਸ ਪੈਕੇਜ 'ਤੇ ਕੁਝ ਵੀ ਨਹੀਂ ਲਿਖਿਆ ਹੋਇਆ ਸੀ, ਜਿਸ ਕਰਕੇ ਇਸ ਤੇ ਸ਼ੱਕ ਪਿਆ |