ਆਕਲੈਂਡ ‘ਚ ਬੱਚੇ ਬਿਨਾਂ ਟਿਕਟ ਤੋਂ ਕਰ ਸਕਣਗੇ ਸਫ਼ਰ ਸਤੰਬਰ ਤੋਂ ਪਬਲਿਕ ਟਰਾਂਸਪੋਰਟ ‘ਚ ਮਿਲੇਗੀ ਸਹੂਲਤ

0
217

ਆਕਲੈਂਡ(ਐਨਜ਼ੈੱਡ ਪੰਜਾਬੀ ਨਿਊਜ ਬਿਊਰੋ) 16 ਸਾਲ ਤੋਂ ਘੱਟ ਉਮਰ ਦੇ ਬੱਚੇ ਸਤੰਬਰ ਮਹੀਨੇ ਤੋਂ ਵੀਕ-ਐਂਡ ਅਤੇ ਸਰਕਾਰੀ ਛੁੱਟੀ ਵਾਲੇ ਦਿਨ ਆਕਲੈਂਡ 'ਚ ਪਬਲਿਕ ਟਰਾਂਸਪੋਰਟ ਰਾਹੀਂ ਮੁਫ਼ਤ ਸਫ਼ਰ ਕਰ ਸਕਣਗੇ। ਇਸ ਮਕਸਦ ਲਈ ਕੌਂਸਲ ਦੀ ਫਾਈਨਾਂਸ ਅਤੇ ਪਰਫੌਰਮੈਂਸ ਕਮੇਟੀ ਨੇ 6 ਲੱਖ 43 ਹਜ਼ਾਰ ਡਾਲਰ ਦੇ ਫੰਡ ਨੂੰ ਰਾਖਵਾਂ ਰੱਖਣ ਲਈ ਪ੍ਰਵਾਨਗੀ ਦੇ ਦਿੱਤੀ ਹੈ। ਇਸ ਸੇਵਾ 'ਚ ਬੱਸਾਂ, ਰੇਲਗੱਡੀਆਂ ਅਤੇ ਫੈਰੀਆਂ ਨੂੰ ਸ਼ਾਮਲ ਕੀਤਾ ਗਿਆ ਹੈ।
ਨਵੇਂ ਅਹਿਮ ਫ਼ੈਸਲੇ ਸਬੰਧੀ ਕੌਂਸਲ ਦੇ ਮੇਅਰ ਫਿਲ ਗੌਫ ਦਾ ਕਹਿਣਾ ਹੈ ਕਿ ਅਜਿਹਾ ਹੋਣ ਨਾਲ ਲੋਕ ਪਬਲਿਕ ਟਰਾਂਸਪੋਰਟ ਦੀ ਜਿਆਦਾ ਵਰਤੋਂ ਕਰਿਆ ਕਰਨਗੇ। ਵਾਹਿਕੀ ਬੱਸਾਂ ਨੂੰ ਇਸ ਯੋਜਨਾ 'ਚ ਸ਼ਾਮਲ ਕੀਤਾ ਹੈ ਪਰ ਆਕਲੈਂਡ ਤੋਂ ਵਾਹਿਕੀ ਜਾਣ ਅਤੇ ਆਉਣ ਵਾਲੀਆਂ ਫੈਰੀਆਂ 'ਚ ਮੁਫ਼ਤ ਸਹੂਲਤ ਨਹੀਂ ਹੋਵੇਗੀ।