ਆਕਲੈਂਡ ਤੋਂ ਭਾਰਤ ਸਿਰਫ਼ 3 ਘੰਟੇ ਵਿੱਚ

0
222

ਆਕਲੈਂਡ (12 ਮਾਰਚ) : ਦੁਨੀਆਂ ਭਰ ਵਿੱਚ ਮਸ਼ਹੂਰ ਜਹਾਜ਼ ਬਣਾਉਣ ਵਾਲੀ ਕੰਪਨੀ ਬੋਇੰਗ ਵੱਲੋਂ ਅਟਲਾਂਟਾ ਵਿੱਚ ਹੋਈ ਇੱਕ ਏਅਰੋਸਪੇਸ ਕਾਨਫਰੰਸ ਦੌਰਾਨ ਬੋਇੰਗ ਦੇ ਹਾਈਪਰਸੋਨਿਕ ਜੈੱਟ ਦਾ ਡਿਜ਼ਾਈਨ ਅਤੇ ਤਸਵੀਰ ਪੇਸ਼ ਕੀਤੀ ਹੈ |
ਕੰਪਨੀ ਦੇ ਸੀ.ਈ.ਓ. ਡੈਨਿਸ ਮਲਿਨਵਰਗ ਦਾ ਦਾਅਵਾ ਹੈ ਕਿ ਇਹ ਜਹਾਜ਼ 3900 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਉੱਡ ਸਕੇਗਾ ਅਤੇ ਆਕਲੈਂਡ ਤੋਂ ਭਾਰਤ ਜਾਣ ਲਈ ਯਾਤਰੀਆਂ ਨੂੰ ਸਿਰਫ 3 ਘੰਟੇ ਦੇ ਕਰੀਬ ਦਾ ਸਮਾਂ ਲੱਗੇਗਾ।
ਹਾਲਾਂਕਿ ਉਨ੍ਹਾਂ ਨੇ ਇਹ ਵੀ ਦੱਸਿਆ ਕਿ ਇਸ ਡਿਜ਼ਾਈਨ ਨੂੰ ਲੋਕਾਂ ਦੀ ਸੇਵਾ ਵਿੱਚ ਲਿਆਉਣ ਦੇ ਲਈ ਕੁਝ ਸਾਲਾਂ ਦਾ ਸਮਾਂ ਲੱਗੇਗਾ, ਪਰ ਉਨ੍ਹਾਂ ਨੇ ਇਸ ਗੱਲ ਦਾ ਯਕੀਨ ਦੁਆਇਆ ਕਿ ਭਵਿੱਖ ਵਿੱਚ ਅਜਿਹਾ ਸੰਭਵ ਹੋ ਕੇ ਰਹੇਗਾ।