ਆਕਲੈਂਡ ਦੀ ਟੈਕਸੀ ਕੰਪਨੀ ਕੋ-ਓਪ ਦੀਆਂ ਚੋਣਾਂ ਦਾ ਨਤੀਜਾ

0
154

ਆਕਲੈਂਡ ਦੀ ਟੈਕਸੀ ਕੰਪਨੀ ਕੋ-ਓਪ ਦੀਆਂ ਚੋਣਾਂ ਦਾ ਨਤੀਜਾ
ਆਕਲੈਂਡ (8 ਅਗਸਤ): ਆਕਲੈਂਡ ਦੀ ਸਭ ਤੋਂ ਵੱਡੀ ਟੈਕਸੀ ਕੰਪਨੀ ਆਕਲੈਂਡ ਕੋ-ਓਪ ਦੇ 2 ਡਾਇਰੈਕਟਰਾਂ ਦੀ ਚੋਣ ਲਈ ਬੀਤੇ ਦਿਨੀਂ ਵੋਟਾਂ ਪਈਆਂ। 700 ਸ਼ੇਅਰ ਹੋਲਡਰਾਂ ਵਲੋਂ ਇਹ ਵੋਟਾਂ ਪਾਈਆਂ ਗਈਆਂ, ਜਿਨ੍ਹਾਂ ਵਿੱਚੋਂ ਪੰਜਾਬੀ ਟੈਕਸੀ ਵੀਰਾਂ ਦੀਆਂ 300 ਦੇ ਲੱਗਭੱਗ ਵੋਟਾਂ ਸਨ।

ਜਿਹੜੇ ਪੰਜ ਉਮੀਦਵਾਰ ਚੋਣਾਂ ਵਿੱਚ ਖੜੇ ਹੋਏ ਉਨ੍ਹਾਂ ਦੇ ਨਾਮ ਅਤੇ ਉਨ੍ਹਾਂ ਨੂੰ ਪਈਆਂ ਵੋਟਾਂ ਦੀ ਗਿਣਤੀ ਇਸ ਪ੍ਰਕਾਰ ਹੈ
ਆਂਚਾ ਚਿਤਰਾਂਜਨ – 305
ਮਨਜੀਤ ਸਿੰਘ ਬਿੱਲਾ- 299 
ਸੰਤੋਖ ਸਿੰਘ – 257
ਕਮਲਜੀਤ ਸਿੰਘ ਕਮਲ- 234
ਅਬਦੁਲ ਜਾਇਮ – 94
ਕਿਮ ਹਾਕ-ਊਲ -24

ਬੀਤੇ ਦਿਨੀਂ ਵੋਟਿੰਗ ਵਿੱਚ 625 ਵੋਟਾਂ ਪਈਆਂ, ਜੋ ਕਿ ਆਪਣੇ ਆਪ ਵਿੱਚ ਇੱਕ ਰਿਕਾਰਡ ਹੈ, ਕਿਉਂਕਿ ਅੱਜ ਤੱਕ ਚੋਣਾਂ ਵਿੱਚ ਇਨ੍ਹੀਆਂ ਵੋਟਾਂ ਨਹੀਂ ਪਈਆਂ। ਹੁਣ ਚੁਣੇ ਗਏ ਆਂਚਾ ਚਿਤਰਾਂਜਨ ਅਤੇ ਮਨਜੀਤ ਸਿੰਘ ਬਿੱਲਾ ਬਤੌਰ ਡਾਇਰੈਕਟਰ 2 ਸਾਲ ਲਈ ਆਪਣੀਆਂ ਸੇਵਾਵਾਂ ਨਿਭਾਉਣਗੇ।