ਆਕਲੈਂਡ ਦੀ ਲਿੱਕਰ ਸ਼ਾਪ ਨੂੰ ਠੁਕਿਆ $100,000 ਜੁਰਮਾਨਾ

0
207

ਕਰਮਚਾਰੀਆਂ ਦੀ ਰੋਕੀ $96,500 ਤਨਖਾਹ ਅਦਾ ਕਰਨ ਦੇ ਵੀ ਹੁਕਮ…

ਆਕਲੈਂਡ (13 ਜੂਨ, ਹਰਪ੍ਰੀਤ ਸਿੰਘ) : ਲੇਬਰ ਇੰਸਪੈਕਟ੍ਰੇਟ ਕੋਲ 2017 ਵਿੱਚ ਇੱਕ ਸ਼ਿਕਾਇਤ ਆਈ ਸੀ, ਜਿਸ ਵਿੱਚ ਸ਼ਾਲਿਨੀ ਲਿਮਟਿਡ ਵਿਰੁੱਧ 7 ਕਰਮਚਾਰੀਆਂ ਦਾ ਸ਼ੋਸ਼ਣ ਕਰਨ, ਘੱਟ ਤਨਖਾਹਾਂ ਦੇਣ ਅਤੇ ਛੁੱਟੀਆਂ ਦੀਆਂ ਤਨਖਾਹਾਂ ਨਾ ਦੇਣ ਸਬੰਧੀ ਸ਼ਿਕਾਇਤ ਕੀਤੀ ਗਈ ਸੀ | 
ਇਹ ਦੋਸ਼ ਕੰਪਨੀ ਦੀਆਂ ਲਾਈਫਲਾਈਨ ਡੇਅਰੀ, ਗ੍ਰਾਫਟਨ ਲਿੱਕਰ ਸਪੋਟ ਅਤੇ ਬੋਟਲ ਓ ਪਾਰਾਕਾਈ ਦੇ ਕਰਮਚਾਰੀਆਂ ਵਲੋਂ ਲਗਾਏ ਗਏ ਸਨ | ਛਾਣਬੀਣ ਅਰੰਭੀ ਗਈ ਤੇ ਸਾਹਮਣੇ ਆਇਆ ਕਿ ਕਰਮਚਾਰੀਆਂ ਦੇ $96,500 ਤਨਖਾਹਾਂ ਦੇ ਬਕਾਇਆ ਸਨ, ਜਿਸ ਤੋਂ ਬਾਅਦ ਕੰਪਨੀ ਨੂੰ ਕਰਮਚਾਰੀਆਂ ਦੇ ਬਣਦੇ $96,500 ਅਦਾ ਕਰਨ ਦੇ ਹੁਕਮ ਦਿੱਤੇ ਗਏ ਅਤੇ ਨਾਲ ਹੀ $100,000 ਦਾ ਜੁਰਮਾਨਾ ਵੀ ਲਗਾਇਆ ਗਿਆ। 

ਇਸ ਸਬੰਧਿਤ ਵਧੇਰੇ ਜਾਣਕਾਰੀ ਦਿੰਦਿਆਂ ਲੇਬਰ ਇੰਸਪੈਟੋਰੇਟ ਨੈਸ਼ਨਲ ਮੈਨੇਜਰ ਸਟੂਅਰਟ ਲੰਬਸਡਨ ਨੇ ਦੱਸਿਆ ਕਿ 2012 ਤੋਂ ਲੈ ਕੇ ਹੁਣ ਤੱਕ 60 ਵੱਖੋ-ਵੱਖ ਕਾਰੋਬਾਰੀਆਂ 'ਤੇ ਅਜਿਹੇ ਮਾਮਲਿਆਂ ਦੀਆਂ ਸ਼ਿਕਾਇਤਾਂ ਦੀ ਛਾਣਬੀਣ ਹੋ ਚੁੱਕੀ ਹੈ, ਜਿੰਨਾਂ 'ਤੇ ਦੋਸ਼ ਵੀ ਸਾਬਿਤ ਹੋ ਚੁੱਕੇ ਹਨ ਅਤੇ ਅਜੇ ਵੀ ਕਈ ਵੱਡੇ ਲਿੱਕਰ ਸਟੋਰਾਂ ਦੀ 12 ਵੱਖੋ-ਵੱਖ ਫ੍ਰੈਂਚਾਈਜ਼ਾਂ 'ਤੇ ਅਜਿਹੇ ਦੋਸ਼ਾਂ ਦੇ ਮਾਮਲੇ ਚੱਲ ਰਹੇ ਹਨ। ਸਟੂਅਰਟ ਨੇ ਇਹ ਵੀ ਦੱਸਿਆ ਕਿ ਅਜਿਹੇ ਜਿਆਦਾਤਰ ਮਾਮਲਿਆਂ ਵਿੱਚ ਉਹ ਪ੍ਰਵਾਸੀ ਕਰਮਚਾਰੀ ਪ੍ਰਭਾਵਿਤ ਹੁੰਦੇ ਹਨ, ਜੋ ਕਿ ਆਪਣੇ ਵੀਜ਼ਿਆਂ ਦੀਆਂ ਸ਼ਰਤਾਂ ਦੇ ਚੱਲਦਿਆਂ ਆਪਣਾ ਮੂੰਹ ਨਹੀਂ ਖੋਲ ਸਕਦੇ।