ਆਕਲੈਂਡ ਦੇ ਅਸਮਾਨ ਦੀਆਂ ਸ਼ਾਨਦਾਰ ਤਸਵੀਰਾਂ ਆਈਆਂ ਸਾਹਮਣੇ…

0
182

ਆਕਲੈਂਡ (10 ਜੂਨ, ਹਰਪ੍ਰੀਤ ਸਿੰਘ) : ਸਰਦੀਆਂ ਦੇ ਦਿਨਾਂ ਵਿੱਚ ਸ਼ਾਇਦ ਹੀ ਕਿਸੇ ਦਾ ਸਵੇਰੇ ਉੱਠਣ ਨੂੰ ਜੀ ਕਰਦਾ ਹੋਵੇ ਪਰ ਅੱਜ ਸਵੇਰੇ ਆਕਲੈਂਡ ਦੇ ਅਸਮਾਨ ਦੀਆਂ ਅਜਿਹੀਆਂ ਸ਼ਾਨਦਾਰ ਤਸਵੀਰਾਂ ਸਾਹਮਣੇ ਆਈਆਂ ਹਨ ਜੋ ਤੁਹਾਨੂੰ ਕਹਿਣ ਉਠੋ ਅਤੇ ਮਾਣੋ ਆਪਣੇ ਆਕਲੈਂਡ ਦੇ ਕੁਦਰਤੀ ਨਜਾਰੇ |
ਇੰਨਾਂ ਤਸਵੀਰਾਂ ਵਿੱਚ ਅੱਜ ਸਵੇਰੇ ਦੇ ਸੂਰਜ ਚੜਣ ਦਾ ਬਹੁਤ ਵਧੀਆ ਨਜ਼ਾਰਾ ਦੇਖਣ ਨੂੰ ਮਿਲ ਰਿਹਾ ਹੈ | ਜਿਸਨੂੰ ਸ਼ੋਸ਼ਲ ਮੀਡੀਆ 'ਤੇ ਕਾਫੀ ਲੋਕਾਂ ਵਲੋਂ ਪਸੰਦ ਕੀਤਾ ਜਾ ਰਿਹਾ ਹੈ |
ਇਹ ਤਸਵੀਰਾ ਪੋਪ ਸਿੰਗਰ ਸੋਨਯਾ ਯੈਲਿਚ  ਦੀ ਮਾਂ ਵਲੋਂ ਖਿੱਚੀਆਂ  ਗਈਆਂ ਹਨ, ਇਸ ਤਸਵੀਰ ਵਿੱਚ ਸਾਫ ਤੌਰ ਤੇ ਲਾਲ ਰੰਗ ਦਾ ਅਸਮਾਨ ਦੇਖਿਆ ਜਾ ਸਕਦਾ ਹੈ | ਇਹ ਨਜ਼ਾਰਾ ਸਵੇਰੇ 7:12 ਵਜੇ ਦਾ ਹੈ |