ਆਕਲੈਂਡ ਦੇ ਸਮੁੰਦਰੀ ਤੱਟਾਂ ‘ਤੇ ਹਿੰਦੂ ਦੇਵੀ-ਦੇਵਤਿਆਂ ਦੀਆਂ ਵਹਾਈਆਂ ਮੂਰਤੀਆਂ ਦੇ ਚਲਦਿਆਂ ਉੱਠਣ ਲੱਗੇ ਸਵਾਲ

0
147

ਆਕਲੈਂਡ (11 ਮਾਰਚ) : ਹਿੰਦੂ ਰੀਤੀ ਰਿਵਾਜਾਂ ਅਨੁਸਾਰ ਵੱਖੋ-ਵੱਖ ਦੇਵੀ-ਦੇਵਤਿਆਂ ਦੀਆਂ ਮੂਰਤੀਆਂ ਪਾਣੀ ਵਿੱਚ ਵਹਾਈਆਂ ਜਾਂਦੀਆਂ ਹਨ ਅਤੇ ਪਿਛਲੇ ਕੁਝ ਸਮੇਂ ਤੋਂ ਆਕਲੈਂਡ ਵਿੱਚ ਵੀ ਅਜਿਹਾ ਦੇਖਣ ਨੂੰ ਮਿਲ ਰਿਹਾ ਹੈ, ਜਿਸ ਦੇ ਚੱਲਦਿਆਂ ਕਈ ਤਰ੍ਹਾਂ ਦੇ ਸਵਾਲ ਉੱਠਣ ਲੱਗੇ ਹਨ ਅਤੇ ਇਨ੍ਹਾਂ ਸਵਾਲਾਂ ਦੀ ਸ਼੍ਰੇਣੀ ਵਿੱਚ ਸਮੁੰਦਰੀ ਕੰਢਿਆਂ 'ਤੇ ਘੁੰਮਣ ਆਉਣ ਵਾਲੇ ਲੋਕਾਂ ਦੀ ਸੁਰੱਖਿਆ ਅਤੇ ਜੰਗਲੀ ਜੀਵਾਂ ਦੀ ਸੁਰੱਖਿਆ ਅਹਿਮ ਹੈ। 
ਆਕਲੈਂਡ ਦੀ ਇੱਕ ਮਹਿਲਾ ਨੇ ਇਸ ਬਾਬਤ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਸ ਨੂੰ ਬਿਡਿਕਸ ਬੇਅ ਅਤੇ ਮਿਸ਼ਨ ਬੇਅ ਵਿੱਚ ਅਕਸਰ ਹੀ ਸਫਾਈ ਦੌਰਾਨ ਦੇਵੀ-ਦੇਵਤਿਆਂ ਦੀਆਂ ਟੁੱਟੀਆਂ-ਭੱਜੀਆਂ ਮੂਰਤੀਆਂ ਮਿਲਦੀਆਂ ਰਹਿੰਦੀਆਂ ਹਨ।
ਉਸ ਨੇ ਦੱਸਿਆ ਕਿ ਨੰਗੇ ਪੈਰੀਂ ਤੁਰਨ ਵਾਲੇ ਲੋਕਾਂ ਦੇ ਪੈਰਾਂ ਵਿੱਚ ਚੁੱਭ ਕੇ ਇਹ ਮੂਰਤੀਆਂ ਉਨ੍ਹਾਂ ਨੂੰ ਕਾਫੀ ਨੁਕਸਾਨ ਪਹੁੰਚਾ ਸਕਦੀਆਂ ਹਨ ਅਤੇ ਅਜਿਹਾ ਕਈ ਵਾਰ ਹੋਇਆ ਵੀ ਹੈ ਅਤੇ ਇਸ ਤੋਂ ਇਲਾਵਾ ਮੂਰਤੀਆਂ 'ਤੇ ਕੀਤਾ ਗਿਆ ਰੰਗ-ਰੋਗਨ, ਜੋ ਕਿ ਸਮੁੰਦਰੀ ਜੀਵ ਜੰਤੂ ਅਤੇ ਪੰਛੀ ਖਾ ਲੈਂਦੇ ਹਨ, ਉਨ੍ਹਾਂ ਲਈ ਵੀ ਕਾਫੀ ਖਤਰਨਾਕ ਸਾਬਿਤ ਹੁੰਦਾ ਹੈ ਅਤੇ ਇਸ ਸਬੰਧਿਤ ਵੀ ਜਲਦ ਤੋਂ ਜਲਦ ਕੁਝ ਕਰਨਾ ਜਰੂਰੀ ਹੈ।
ਏਯੂਟੀ ਯੂਨੀਵਰਸਿਟੀ ਦੇ ਪ੍ਰੋਫੈਸਰ ਐਡਵਿਨਾ ਪੀਓ ਨੇ ਵੀ ਇਸ ਸਬੰਧਿਤ ਦੱਸਿਆ ਕੀ ਅਕਸਰ ਹਿੰਦੂ ਧਾਰਮਿਕ ਤਿਉਹਾਰਾਂ ਤੋਂ ਬਾਅਦ ਅਜਿਹੀਆਂ ਮੂਰਤੀਆਂ ਜ਼ਿਆਦਾ ਦੇਖਣ ਨੂੰ ਮਿਲੀਆਂ ਹਨ।