ਹਜ਼ਾਰਾਂ ਡਾਲਰਾਂ ਦੇ ਮੋਬਾਇਲ ਹੋਏ ਚੋਰੀ
ਆਕਲੈਂਡ (6 ਮਈ, ਹਰਪ੍ਰੀਤ ਸਿੰਘ) : ਅੱਜ ਤੜਕੇ 2:15 ਦੇ ਕਰੀਬ ਆਕਲੈਂਡ ਦੇ 2ਡਿਗਰੀ ਸਟੋਰ ਤੇ ਲੁਟੇਰਿਆਂ ਵਲੋਂ ਮੋਬਾਇਲਾਂ ਦੀ ਲੁੱਟ ਨੂੰ ਅੰਜਾਮ ਦੇਣ ਦੀ ਘਟਨਾ ਸਾਹਮਣੇ ਆਈ ਹੈ |
ਜਾਣਕਾਰੀ ਅਨੁਸਾਰ ਲੁਟੇਰਿਆਂ ਨੇ ਸਟੋਰ ਵਿੱਚ ਦਾਖਿਲ ਹੋਣ ਲਈ ਕਾਰ ਦੀ ਵਰਤੋ ਕੀਤੀ ਅਤੇ ਸਟੋਰ ਨੂੰ ਕਾਫੀ ਨੁਕਸਾਨ ਪਹੁੰਚਿਆ |
ਲੁਟੇਰੇ ਜਾਂਦੇ ਹੋਏ ਕਾਫੀ ਜਿਆਦਾ ਗਿਣਤੀ ਵਿੱਚ ਮੋਬਾਇਲ ਅਤੇ ਹੋਰ ਸਮਾਨ ਆਪਣੇ ਨਾਲ ਲੈ ਗਏ ਅਤੇ ਮੌਕੇ 'ਤੇ ਪੁਲਿਸ ਵਲੋਂ ਮਾਮਲੇ ਦੀ ਛਾਣਬੀਣ ਸ਼ੁਰੂ ਕਰ ਦਿੱਤੀ ਗਈ ਹੈ |