ਆਕਲੈਂਡ (7 ਮਾਰਚ) : ਆਕਲੈਂਡ ਪੁਲਿਸ ਨੂੰ ਸ਼ੱਕੀ ਹਮਲਾਵਰ ਦੀ ਭਾਲ ਹੈ | ਜਾਣਕਾਰੀ ਅਨੁਸਾਰ ਉਕਤ ਵਿਅਕਤੀ ਨੇ ਹਮਲਾ ਆਕਲੈਂਡ ਸੈਂਟਰਲ ਦੇ ਲੋਰੈਨ ਸਟ੍ਰੀਟ ਅਤੇ ਰੁੱਟਲੈਂਡ ਸਟ੍ਰੀਟ ਦੇ ਵਿਚਕਾਰ ਬੁੱਧਵਾਰ ਸਵੇਰੇ 8:50 ਵਜੇ ਹੋਇਆ ਦੱਸਿਆ ਜਾ ਰਿਹਾ ਹੈ |
ਜਿੱਥੇ ਇੱਕ ਵਿਅਕਤੀ 'ਤੇ ਹਮਲਾਵਰ ਵਲੋਂ ਹਥੌੜੇ ਨਾਲ ਵਾਰ-ਵਾਰ ਹਮਲਾ ਕੀਤਾ ਗਿਆ | ਪੀੜਿਤ ਦੇ ਸਿਰ ਤੇ ਗੰਭੀਰ ਸੱਟਾਂ ਕਾਰਨ ਉਸਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਭਰਤੀ ਕਰਵਾਇਆ ਗਿਆ ਹੈ | ਜੇਕਰ ਕਿਸੇ ਨੂੰ ਵੀ ਇਸ ਵਿਅਕਤੀ ਬਾਰੇ ਕੋਈ ਜਾਣਕਾਰੀ ਹੋਵੇ ਤਾਂ (09) 302 6557 ਇਸ ਨੰਬਰ 'ਤੇ ਜਾਣਕਾਰੀ ਦਿੱਤੀ ਜਾਵੇ |