ਆਕਲੈਂਡ ਪੋਰਟ ‘ਤੇ $60 ਮਿਲੀਅਨ ਦੀਆਂ ਕ੍ਰੇਨਾਂ ਹੋ ਰਹੀਆਂ ਮਿੱਟੀ

0
124

ਆਕਲੈਂਡ (11 ਸਤੰਬਰ, ਹਰਪ੍ਰੀਤ ਸਿੰਘ): ਆਕਲੈਂਡ ਪੋਰਟ 'ਤੇ ਬੀਤੀ ਅਕਤੂਬਰ ਵਿੱਚ ਚੀਨ ਤੋਂ 3 ਵੱਡੀਆਂ ਕ੍ਰੇਨਾਂ ਪੁੱਜੀਆਂ ਸਨ, ਜਿਨ੍ਹਾਂ ਬਾਰੇ ਮੰਨਿਆਂ ਜਾ ਰਿਹਾ ਸੀ ਕਿ ਇਸਦੇ ਚਲਦੇ ਪੋਰਟ ਪੂਰੀ ਤਰ੍ਹਾਂ ਆਟੋਮੈਟਿਕ ਹੋ ਜਾਏਗੀ ਅਤੇ ਨਿਊਜੀਲੈਂਡ ਦੀ ਸਭ ਤੋਂ ਆਧੁਨਿਕ ਬਣ ਜਾਏਗੀ। ਪਰ ਕੁਝ ਤਕਨੀਕੀ ਕਾਰਨਾਂ ਕਰਕੇ ਅਜੇ ਤੱਕ ਇਨ੍ਹਾਂ ਕ੍ਰੇਨਾਂ ਨੂੰ ਚਲਾਇਆ ਨਹੀ ਜਾ ਸਕਿਆ ਹੈ ਅਤੇ ਅਗਲੀ ਫਰਵਰੀ ਤੱਕ ਅਜਿਹਾ ਸੰਭਵ ਵੀ ਨਹੀਂ ਹੋਏਗਾ।

ਦੱਸਣਯੋਗ ਹੈ ਕਿ ਹਰੇਕ ਕ੍ਰੇਨ 2000 ਟਨ ਵਜਨੀ ਭਾਰੀ ਹੈ ਅਤੇ ਪੂਰੀ ਤਰ੍ਹਾਂ ਰਿਮੋਟ ਰਾਂਹੀ ਚੱਲ ਸਕਦੀ ਹੈ। ਹਾਲਾਂਕਿ ਪੋਰਟ ਦੇ ਮੈਟ ਬਾਲ ਦਾ ਕਹਿਣਾ ਹੈ ਕਿ ਇਹ ਦੇਰੀ ਇਹ ਸੁਨਿਸ਼ਚਿਰ ਕਰਨ ਲਈ ਹੈ ਤਾਂ ਜੋ ਸਭ ਕੁਝ ਠੀਕ ਢੰਗ ਨਾਲ ਨੇਪਰੇ ਚੜੇ, ਕਿਉਂਕਿ ਇਸਦੇ ਲਈ ਪੋਰਟ ਦਾ ਆਧੁਨਿਕਰਨ ਵੀ ਜਰੂਰੀ ਹੈ।

ਉਨ੍ਹਾਂ ਕਿਹਾ ਕਿ ਜੱਦ ਇਹ ਕ੍ਰੇਨਾਂ ਕਾਰਜਸ਼ੀਲ ਹੋਣਗੀਆਂ ਤਾਂ ਇਹ ਨਿਊਜੀਲੈਂਡ ਦੀ ਸਿਰਫ ਇੱਕੋ ਇੱਕ ਪੋਰਟ ਹੋਏਗੀ ਜਿੱਥੇ ਚਾਰ ਕੰਟੇਨਰਾਂ ਨੂੰ ਇੱਕੋ ਵਾਰ ਵਿੱਚ ਚੁੱਕਿਆ ਜਾ ਸਕੇਗਾ।