ਆਕਲੈਂਡ ਲਈ ਐਲਾਨੀ ਗਈ ‘ਕਲਾਈਮੇਟ ਐਮਰਜੈਂਸੀ’, ਕਾਉਂਸਲ ਦੀ ਮੀਟਿੰਗ ਵਿੱਚ ਸਰਬਸੰਮਤੀ ਨਾਲ ਲਿਆ ਗਿਆ ਫੈਸਲਾ

0
107

 

ਆਕਲੈਂਡ (12 ਜੂਨ, ਹਰਪ੍ਰੀਤ ਸਿੰਘ): ਜਿਸ ਦਾ ਡਰ ਸੀ, ਉਹ ਐਲਾਨ ਹੋ ਚੁੱਕਾ ਹੈ ਅਤੇ ਜਿਸ ਦੀਆਂ ਗੱਲਾਂ ਕਰਦੇ ਸੀ ਉਹ ਖਤਰਾ ਸਾਡੇ ਉੱਤੇ ਮੰਡਰਾਉਣ ਲੱਗਾ ਹੈ। ਜੀ ਹਾਂ ਆਕਲੈਂਡ ਕਾਊਂਸਿਲ ਵੱਲੋਂ ਸਰਬਸੰਮਤੀ ਨਾਲ ਵੋਟ ਪਾਉਂਦਿਆਂ ਆਕਲੈਂਡ ਲਈ ਕਲਾਈਮੇਟ ਐਮਰਜੈਂਸੀ ਐਲਾਨ ਦਿੱਤੀ ਗਈ ਹੈ।

ਇਸ ਸਮਲੇ ਸਬੰਧੀ ਕੀਤੀ ਇੱਕ ਵਿਸ਼ੇਸ਼ ਮੀਟਿੰਗ ਵੱਖੋ-ਵੱਖ ਯੂਥ ਗਰੁੱਪਾਂ ਦੇ ਮੈਂਬਰਾਂ, ਕਾਊਂਸਲਰਾਂ ਅਤੇ ਮੇਅਰ ਫਿੱਲ ਗੌਫ ਨੇ ਹਿੱਸਾ ਲਿਆ ਅਤੇ ਗੁਪਤ ਰੂਪ ਵਿੱਚ ਵੋਟਿੰਗ ਕੀਤੀ। 

ਮੇਅਰ ਫਿੱਲ ਗੌਫ ਨੇ ਇਸ ਸੰਬੰਧਿਤ ਖਾਸ ਤੌਰ 'ਤੇ ਬਿਆਨਬਾਜ਼ੀ ਕਰਦਿਆਂ  ਦੱਸਿਆ ਕਿ 'ਕਲਾਈਮੇਟ ਐਮਰਜੈਂਸੀ' ਖਰਾਬ ਮੌਸਮ ਦੀ ਤਰ੍ਹਾਂ ਨਹੀਂ ਜਿਸ ਦਾ ਬੁਰਾ ਨਤੀਜਾ ਸਾਨੂੰ ਉਸੇ ਵੇਲੇ ਹੀ ਦਿੱਖ ਜਾਏਗਾ, ਪਰ ਜੇ ਇਸ ਐਮਰਜੈਂਸੀ ਨੂੰ ਅਣਗੌਲਿਆਂ ਕੀਤਾ ਜਾਂਦਾ ਹੈ ਤਾਂ ਇਸਦੇ ਭਿਆਨਕ ਨਤੀਜੇ ਸਾਨੂੰ ਭਵਿੱਖ ਵਿੱਚ ਦੇਖਣ ਨੂੰ ਮਿਲਣਗੇ।

ਉਨ੍ਹਾਂ ਦੱਸਿਆ ਕਿ 'ਕਲਾਈਮੇਟ ਐਮਰਜੈਂਸੀ' ਨੂੰ ਧਿਆਨ ਵਿੱਚ ਰੱਖਦਿਆਂ ਕਾਉਂਸਲ ਵਲੋਂ ਭਵਿੱਖ ਦੀਆਂ ਯੋਜਨਾਵਾਂ ਨੂੰ ਸੋਚ ਸਮਝ ਕੇ ਅਮਲ ਵਿੱਚ ਲਿਆਉਂਦਾ ਜਾਏਗਾ ਅਤੇ ਹਰ ਯੋਜਨਾ ਨੂੰ ਅਮਲ ਵਿੱਚ ਲਿਆਉਣ ਤੋਂ ਪਹਿਲਾਂ ਅਧਿਕਾਰਿਤ ਤੌਰ ਤੇ ਇਹ ਦੇਖਿਆ ਜਾਏਗਾ ਕਿ ਇਸ ਦਾ ਵਾਤਾਵਰਣ 'ਤੇ ਕੋਈ ਬੂਰਾ ਅਸਰ ਤਾਂ ਨਹੀਂ ਪਏਗਾ।