ਆਕਲੈਂਡ ਵਾਸੀਆਂ ਨੂੰ ਸਮੁੰਦਰੀ ਕੰਢੇ ਤੋਂ ਦੂਰ ਰਹਿਣ ਦੀ ਚੇਤਾਵਨੀ ਜਾਰੀ

0
218

ਆਕਲੈਂਡ (2 ਅਗਸਤ, ਹਰਪ੍ਰੀਤ ਸਿੰਘ): ਆਕਲੈਂਡ ਵਿੱਚ ਖਰਾਬ ਮੌਸਮ ਕਰਕੇ ਪਾਣੀ ਵਿੱਚ ਜਾਣ ਦੇ ਸ਼ੋਕੀਨਾ ਲਈ ਚੇਤਾਵਨੀ ਜਾਰੀ ਕੀਤੀ ਗਈ ਹੈ। ਜਾਣਕਾਰੀ ਅਨੁਸਾਰ ਸ਼ਨੀਵਾਰ ਅਤੇ ਐਤਵਾਰ ਨੂੰ ਖਰਾਬ ਮੌਸਮ ਅਤੇ ਤੂਫਾਨੀ ਹਵਾਵਾਂ ਕਰਕੇ ਆਕਲੈਂਡ ਦੇ ਸਮੁੰਦਰੀ ਤੱਟ 'ਤਟ 8 ਮੀਟਰ ਉੱਚੀਆਂ ਲਹਿਰਾਂ ਪੈਦਾ ਹੋ ਸਕਦੀਆਂ ਹਨ ਅਤੇ ਇਹ ਲਹਿਰਾਂ ਕਿਸੇ ਲਈ ਵੀ ਘਾਤਕ ਸਾਬਿਤ ਹੋ ਸਕਦੀਆਂ ਹਨ। ਆਮ ਦਿਨਾਂ ਵਿੱਚ 1 ਮੀਟਰ ਤੱਕ ਦੀ ਲਹਿਰਾਂ ਵੀ ਕਿਸੇ ਲਈ ਖਤਰਨਾਕ ਸਾਬਿਤ ਹੋ ਸਕਦੀਆਂ ਹਨ। ਇਨ੍ਹਾਂ ਲਹਿਰਾਂ ਵਿੱਚ ਫੱਸ ਕੇ ਡੁੱਬਣ ਦੇ ਜਿਆਦਾ ਮੌਕੇ ਬਣਦੇ, ਸੋ ਇਨ੍ਹਾਂ 2-3 ਦਿਨਾਂ ਵਿੱਚ ਸਮੁੰਦਰ ਕੰਢੇ ਜਾਣੋ ਬਚੋ।