ਆਕਲੈਂਡ ਵਾਸੀਆਂ ਨੂੰ ਖ਼ਸਰੇ ਦੀ ਬਿਮਾਰੀ ਕਰਕੇ ਚੇਤਾਵਨੀ ਜਾਰੀ 

0
162

ਆਕਲੈਂਡ (13 ਮਾਰਚ): ਸਿਹਤ ਅਧਿਕਾਰੀਆਂ ਵੱਲੋਂ ਮਾਊਂਟ ਰੌਸਕਿਲ ਦੇ ਵੈਸਲੀ ਮਾਰਕੀਟ ਅਤੇ ਮਾਊਂਟ ਈਡਨ ਦੇ ਲਾਈਫ ਸੈਂਟਰਲ ਚਰਚ ਵਿੱਚ ਆਉਣ-ਜਾਣ ਵਾਲੇ ਆਕਲੈਂਡ ਨਿਵਾਸੀਆਂ ਨੂੰ ਖਸਰਾ ਹੋਣ ਦਾ ਖਦਸ਼ਾ ਜਤਾਇਆ ਹੈ।ਦੱਸਣਯੋਗ ਹੈ ਖਸਰੇ ਦੇ ਪਹਿਲਾਂ ਹੀ ਕੁਝ ਕੇਸ ਸਾਹਮਣੇ ਆ ਚੁੱਕੇ ਹਨ ਅਤੇ ਕੈਂਟਰਬਰੀ ਵਿੱਚ ਤਾਂ ਇਸ ਨੂੰ ਗੰਭੀਰ ਸਮੱਸਿਆ ਮੰਨਿਆ ਜਾ ਰਿਹਾ ਹੈ। 

ਇਸ ਬਿਮਾਰੀ ਦੇ ਮੁੱਢਲੇ ਲੱਛਣਾਂ ਵਿਚ ਤੇਜ਼ ਬੁਖਾਰ, ਨੱਕ ਦਾ ਵਗਣਾ, ਖਾਂਸੀ, ਅੱਖਾਂ ਦੀ ਖ਼ਾਰਸ਼ ਸ਼ਾਮਿਲ ਹਨ। ਜੇ ਤੁਸੀਂ ਜਾਂ ਤੁਹਾਡਾ ਕੋਈ ਵੀ ਸਕਾ-ਸਬੰਧੀ ਜਾਂ ਮਿੱਤਰ ਇਨ੍ਹਾਂ ਲੱਛਣਾਂ ਨਾਲ ਪ੍ਰਭਾਵਿਤ ਹੈ ਤਾਂ ਤੁਰੰਤ ਡਾਕਟਰ ਦੀ ਸਲਾਹ ਲਓ ਅਤੇ ਜਿਨ੍ਹਾਂ ਨੇ ਇਸ ਸਬੰਧੀ ਟੀਕਾਕਰਣ ਨਹੀਂ ਕਰਵਾਇਆ ਉਹ ਵੀ ਟੀਕਾਕਰਣ ਕਰਵਾਉਣ।